23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਮਲਟੀਪਰਪਜ਼ ਕੇਡਰ ਵਲੋਂ ਰੋਸ ਵਿਖਾਵਾ 24 ਨੰੂ <br/>

ਅਜੀਤ ਡੈਸਕ 22-07-2025
ਸੁਨਾਮ ਊਧਮ ਸਿੰਘ ਵਾਲਾ, 21 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)-ਸਿਹਤ ਵਿਭਾਗ ਦੇ ਮਲਟੀਪਰਪਜ਼ ਕੇਡਰ ਵਲੋਂ ਮੰਨੀਆ ਮੰਗਾ ਨੂੰ ਲਾਗੂ ਕਰਵਾਉਣ ਲਈ ਸਿਹਤ ਵਿਭਾਗ ਦੇ ਦੋਵੇਂ ਡਾਇਰੈਕਟਰ ਸਾਹਿਬਾਨ ਵਲੋਂ ਕੀਤੀ ਜਾ ਅਣਦੇਖੀ ਦੇ ਰੋਸ ਵਜੋਂ ਉਕਤ ਮੁਲਾਜ਼ਮ ਜਥੇਬੰਦੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਵਤਾਰ ਸਿੰਘ ਗੰਢੂਆ, ਬਰਨਾਲਾ ਦੇ ਪ੍ਰਧਾਨ ਹਰਜਿੰਦਰ ਸਿੰਘ ਕੱਟੂ, ਮਲੇਰਕੋਟਲਾ ਦੇ ਪ੍ਰਧਾਨ ਨਿਗਾਹੀ ਰਾਮ, ਸੁਬਾਈ ਆਗੂ ਬਲਜਿੰਦਰ ਸਿੰਘ ਬਰਨਾਲਾ, ਦਲਜੀਤ ਢਿਲੋ, ਗੁਰਪ੍ਰੀਤ ਕਿਲਾ, ਕੁਲਵਿੰਦਰ ਸਿੱਧੂ, ਰਵਿੰਦਰ ਸਰਮਾ ਅਤੇ ਹੋਰ ਆਗੂਆਂ ਦੀ ਅਗਵਾਈ ਹੇਠ ਤਿੰਨੇ ਜ਼ਿਲਿ੍ਹਆਂ ਦੀ ਸਰਗਰਮ ਲੀਡਰਸ਼ਿਪ ਵਲੋਂ ਇਕ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਸੂਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਮੌਕੇ ਜਥੇਬੰਦੀ ਵਲੋਂ 24 ਜੁਲਾਈ ਨੂੰ ਰੋਸ ਮੁਜ਼ਾਹਰਾ ਜੋ ਕਿ ਸਿਹਤ ਵਿਭਾਗ ਦੇ ਮੁੱਖ ਦਫ਼ਤਰ, ਸੈਕਟਰ 34-ਏ ਚੰਡੀਗੜ੍ਹ ਵਿਖੇ ਕੀਤਾ ਜਾ ਰਿਹਾ ਉਸ ਨੂੰ ਕਾਮਯਾਬ ਕਰਨ ਲਈ ਵਿਸ਼ੇਸ਼ ਡਿਊਟੀਆਂ ਲਗਾਈਆ ਗਈਆ | ਇਸ ਮੌਕੇ ਅਮਿਤਪਾਲ ਧੂਰੀ, ਦਰਸਪ੍ਰੀਤ ਸਿੰਘ, ਕਰਮਵੀਰ ਸਿੰਘ, ਰਮਨਦੀਪ ਸਿੰਘ, ਪ੍ਰਦੀਪ ਸਿੰਘ, ਦਵਿੰਦਰ ਸਿੰਘ, ਗੁਰਧਿਆਨ ਸਿੰਘ, ਜਸਵਿੰਦਰ ਸਿੰਘ, ਰਾਮ ਸਿੰਘ, ਬਾਲ ਕਿ੍ਸਨ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਸੀ. ਪੀ. ਆਈ. (ਐੱਮ) ਦੇ ਕਾਰਕੁਨਾਂ ਨੇ ਡੀ. ਸੀ. ਨੂੰ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ ਭਰਤੀ ਕਮੇਟੀ ਵਲੋਂ ਚੁਣੇ ਡੈਲੀਗੇਟਾਂ ਨੇ 16 ਜ਼ਿਲ੍ਹਾ ਤੇ 4 ਸੂਬਾ ਡੈਲੀਗੇਟ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।