23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਭਰਤੀ ਕਮੇਟੀ ਵਲੋਂ ਚੁਣੇ ਡੈਲੀਗੇਟਾਂ ਨੇ 16 ਜ਼ਿਲ੍ਹਾ ਤੇ 4 ਸੂਬਾ ਡੈਲੀਗੇਟ ਚੁਣੇ

ਅਜੀਤ ਡੈਸਕ 22-07-2025
ਅਮਰਗੜ੍ਹ, 21 ਜੁਲਾਈ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ 2024 ਨੂੰ ਬਣੀ ਭਰਤੀ ਕਮੇਟੀ ਦੇ ਕਾਰਜਸ਼ੀਲ ਮੈਂਬਰ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਹਲਕਾ ਅਮਰਗੜ੍ਹ ਦੇ ਚੁਣੇ ਹੋਏ ਡੈਲੀਗੇਟਾਂ ਦੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਅਮਰਗੜ੍ਹ ਵਿਖੇ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਰਤੀ ਕਮੇਟੀ ਮੈਂਬਰ ਇਕਬਾਲ ਸਿੰਘ ਝੂੰਦਾਂ ਨੇ ਦੱਸਿਆ ਕਿ ਹਲਕਾ ਅਮਰਗੜ੍ਹ ਦੇ 338 ਡੈਲੀਗੇਟਾਂ ਵਿਚੋਂ ਇਸ ਮੀਟਿੰਗ ਵਿਚ 292 ਡੈਲੀਗੇਟ ਹਾਜ਼ਰ ਹੋਏ, ਜਿਨ੍ਹਾਂ ਵਿਚੋਂ ਸਰਬ ਸੰਮਤੀ ਨਾਲ ਇਕਬਾਲ ਸਿੰਘ ਝੂੰਦਾਂ, ਜਥੇਦਾਰ ਮੇਘ ਸਿੰਘ ਗੁਆਰਾ, ਅਜ਼ਮਲ ਖਾਂ ਦਹਿਲੀਜ਼ ਕਲਾਂ, ਸਾਬਕਾ ਚੇਅਰਮੈਨ ਨਿਰਮਲ ਸਿੰਘ ਬੌੜਹਾਈ ਨੂੰ ਸੂਬਾ ਡੈਲੀਗੇਟ ਚੁਣਿਆ ਗਿਆ ਹੈ ਜਦ ਕਿ ਜਥੇਦਾਰ ਗੁਰਜੀਵਨ ਸਿੰਘ ਸਰੌਦ, ਮਨਜਿੰਦਰ ਸਿੰਘ ਲਾਂਗੜੀਆਂ, ਸਾਬਕਾ ਚੇਅਰਮੈਨ ਹਰਬੰਸ ਸਿੰਘ ਚੌਂਦਾ, ਇੰਦਰ ਸਿੰਘ ਘਟੋੜਾ ਅਹਿਮਦਗੜ੍ਹ, ਹਰਚੰਦ ਸਿੰਘ ਰੋਹੀੜਾ, ਜਹੀਰ ਖਾਂ ਬਿੰਜੋਕੀ ਕਲਾਂ, ਕੇਸਰ ਖਾਂ ਸੰਘੈਣ, ਸਾਬਕਾ ਸਰਪੰਚ ਲੋਪਿੰਦਰ ਸਿੰਘ ਲੋਪੀ ਮਾਣਕਮਾਜਰਾ, ਅਵਤਾਰ ਸਿੰਘ ਝੱਲ, ਜੈ ਪਾਲ ਸਿੰਘ ਨੱਥੂਮਾਜਰਾ, ਦਲਵੀਰ ਸਿੰਘ ਕਾਕਾ ਲਸੋਈ, ਪ੍ਰਦੱਮਣ ਸਿੰਘ ਦਲੇਲਗੜ੍ਹ, ਸਾਬਕਾ ਸਰਪੰਚ ਮਹਿੰਦਰ ਸਿੰਘ ਨਾਰੀਕੇ,ਪ੍ਰਧਾਨ ਦਰਸ਼ਨ ਸਿੰਘ ਅਮਰਗੜ੍ਹ, ਮਨੋਹਰ ਲਾਲ ਚੌਂਦਾ ਅਤੇ ਬਲਜੀਵਨ ਸਿੰਘ ਸਰੌਦ ਨੂੰ ਜ਼ਿਲ੍ਹਾ ਡੈਲੀਗੇਟ ਚੁਣਿਆ ਗਿਆ ਹੈ | ਹਲਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਹਲਕਾ ਅਮਰਗੜ੍ਹ ਅੰਦਰ 34 ਹਜ਼ਾਰ ਵਰਕਰਾਂ ਦੀ ਭਰਤੀ ਕੀਤੀ ਗਈ ਸੀ, ਜਿਨ੍ਹਾਂ ਵਿਚੋਂ ਲੋਕ ਤੰਤਰੀ ਢੰਗ ਨਾਲ ਹੋਈ ਚੋਣ ਪ੍ਰਕਿਰਿਆ ਤਹਿਤ ਸੂਬਾ ਅਤੇ ਜ਼ਿਲ੍ਹਾ ਡੈਲੀਗੇਟਾਂ ਦੀ ਚੋਣ ਬਗੈਰ ਕਿਸੇ ਵਖਰੇਵੇਂ ਦੇ ਸਰਬ ਸੰਮਤੀ ਨਾਲ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਅਗਲੇ ਕੁੱਝ ਦਿਨਾਂ ਵਿਚ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਅੰਦਰ ਡੈਲੀਗੇਟਾਂ ਦੀ ਚੋਣ ਪ੍ਰਕਿਰਿਆ ਪੂਰੀ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਤਹਿਤ ਪ੍ਰਧਾਨ ਦੀ ਚੋਣ ਲਈ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਮਿ੍ਤਸਰ 'ਚ ਜਨਰਲ ਇਜਲਾਸ ਬੁਲਾਇਆ ਜਾਵੇਗਾ | ਇਸ ਮੌਕੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ, ਸਰਪੰਚ ਸੁਖਵੀਰ ਸਿੰਘ ਬਿੱਟੂ ਸਲੇਮਪੁਰ, ਜਸਵਿੰਦਰ ਸਿੰਘ ਦੱਦੀ, ਦਿਲਬਾਗ ਸਿੰਘ ਖੇੜੀ ਸੋਢੀਆਂ, ਸੁਖਵਿੰਦਰ ਸਿੰਘ ਸੁੱਖਾ ਤੋਲੇਵਾਲ, ਹਰਫੂਲ ਸਿੰਘ ਨਿਆਮਤਪੁਰ, ਜਗਦੇਵ ਸਿੰਘ ਜੱਗੀ ਚੌਂਦਾ, ਸਾਬਕਾ ਸਰਪੰਚ ਲਖਵੀਰ ਸਿੰਘ ਸਰਵਰਪੁਰ, ਸਾਬਕਾ ਸਰਪੰਚ ਚਰਨਜੀਤ ਸਿੰਘ ਹੁਸੈਨਪੁਰਾ, ਰਾਜਪ੍ਰੀਤ ਸਿੰਘ ਬਦੇਸ਼ਾ, ਅਵਤਾਰ ਸਿੰਘ ਜੱਸਲ, ਜਗਵੰਤ ਸਿੰਘ ਜੱਗੀ, ਹਰਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਮਲਟੀਪਰਪਜ਼ ਕੇਡਰ ਵਲੋਂ ਰੋਸ ਵਿਖਾਵਾ 24 ਨੰੂ <br/> ਅਗਲੀ ਖ਼ਬਰ ਅਮਰਗੜ੍ਹ ਹਲਕੇ ਦੀਆਂ ਦਰਜਨਾਂ ਸੰਪਰਕ ਸੜਕਾਂ ਨੂੰ 18 ਫੁੱਟ ਚੌੜੀਆਂ ਕਰਨ ਦੀ ਮੁੱਖ ਮੰਤਰੀ ਵਲੋਂ ਮਨਜ਼ੂਰੀ-ਵਿਧਾਇਕ ਪ੍ਰੋ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।