23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਅਮਰਗੜ੍ਹ ਹਲਕੇ ਦੀਆਂ ਦਰਜਨਾਂ ਸੰਪਰਕ ਸੜਕਾਂ ਨੂੰ 18 ਫੁੱਟ ਚੌੜੀਆਂ ਕਰਨ ਦੀ ਮੁੱਖ ਮੰਤਰੀ ਵਲੋਂ ਮਨਜ਼ੂਰੀ-ਵਿਧਾਇਕ ਪ੍ਰੋ. ਗੱਜਣਮਾਜਰਾ <br/>

ਅਜੀਤ ਡੈਸਕ 22-07-2025
ਅਮਰਗੜ੍ਹ, 21 ਜੁਲਾਈ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਿਕਾਸ ਨੂੰ ਨਵੀਆਂ ਉਚਾਈਆਂ ਤੱਕ ਲਿਜਾਉਣ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਕਦਮ ਉਠਾਇਆ ਗਿਆ ਹੈ | ਹਲਕੇ ਦੀਆਂ ਦਰਜਨਾਂ ਸੰਪਰਕ ਸੜਕਾਂ ਨੂੰ ਅਪਗ੍ਰੇਡ ਕਰ ਕੇ 18 ਫੁੱਟ ਚੌੜੀਆਂ ਕੀਤਾ ਜਾਵੇਗਾ, ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਹਲਕੇ 'ਚ ਆਵਾਜਾਈ ਦੀ ਸਹੂਲਤ ਵਿਚ ਅਭੂਤਪੂਰਵ ਸੁਧਾਰ ਹੋਵੇਗਾ ਅਤੇ ਨਾ ਸਿਰਫ਼ ਸਥਾਨਕ ਵਸਨੀਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਸੁਖਾਲੀ ਹੋਵੇਗੀ ਸਗੋਂ ਖੇਤਰ ਦੇ ਆਰਥਿਕ ਵਿਕਾਸ ਨੂੰ ਵੀ ਗਤੀ ਮਿਲੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਨਵੇਂ ਬਣੇ ਸਬ-ਡਿਵੀਜ਼ਨ ਕੰਪਲੈਕਸ ਅਮਰਗੜ੍ਹ ਵਿਖੇ ਪੈੱ੍ਰਸ ਕਾਨਫ਼ਰੰਸ ਦੌਰਾਨ ਕੀਤਾ | ਹਾਲ ਹੀ 'ਚ ਅਮਰਗੜ੍ਹ ਦਾਣਾ ਮੰਡੀ ਵਿਖੇ ਆਯੋਜਿਤ ਮੁੱਖ ਮੰਤਰੀ ਦੀ ਵਿਸ਼ਾਲ ਰੈਲੀ ਦੀ ਸਫਲਤਾ ਨੂੰ ਲੈ ਕੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ, ਪ੍ਰਸ਼ਾਸਨ, ਪੈੱ੍ਰਸ ਅਤੇ ਸਮੁੱਚੇ ਹਲਕੇ ਦੇ ਵਸਨੀਕਾਂ ਦਾ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਨੇ ਖ਼ਾਸ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਾਹਨਾ ਕੀਤੀ, ਜਿਨ੍ਹਾਂ ਨੇ ਹਲਕੇ ਦੀਆਂ ਮੁੱਖ ਸਮੱਸਿਆਵਾਂ ਨੂੰ ਸਮਝਦਿਆਂ ਤੁਰੰਤ ਹਲਕੇ ਵਿਚ ਵਿਕਾਸ ਪ੍ਰੋਜੈਕਟਾਂ ਨੂੰ ਹਰੀ ਝੰਡੀ ਦਿੱਤੀ | ਵਿਧਾਇਕ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਨਾ ਸਿਰਫ਼ ਹਲਕੇ ਨਾਲ ਸੰਬੰਧਿਤ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣਿਆ ਸਗੋਂ ਸੰਪਰਕ ਸੜਕਾਂ ਜੁਗੇੜਾ ਪੁਲ ਤੋਂ ਧਲੇਰ ਕਲਾਂ, ਕੰਗਣਵਾਲ ਤੋਂ ਜੰਡਾਲੀ ਕਲਾਂ, ਭੋਗੀਵਾਲ ਤੋਂ ਮਲੋਦ, ਅਕਬਰ ਛੰਨਾ ਤੋਂ ਮਲੌਦ, ਮਾਲੇਰਕੋਟਲਾ-ਜਰਗ ਖੰਨਾ ਰੋਡ ਤੋਂ ਬਾਬਰਪੁਰ, ਉੱਪਲਖੇੜੀ ਤੋਂ ਮਾਲੇਰਕੋਟਲਾ-ਸੰਗਰੂਰ ਰੋਡ, ਮਲੇਰਕੋਟਲਾ ਤੋਂ ਢਢੋਗਲ, ਲਸਾੜਾ ਡਰੇਨ ਤੇ ਮਲੇਰਕੋਟਲਾ ਜਰਗ ਖੰਨਾ ਰੋਡ ਤੋਂ ਮਲੇਰਕੋਟਲਾ ਆਦਮਪਾਲ ਰੋਡ, ਧਲੇਰ ਕਲਾ ਤੋਂ ਛਪਾਰ ਰੋਡ, ਜੋੜੇ ਪੁੱਲ ਤੋਂ ਸਿਰਥਲਾ ਨਹਿਰ ਦੇ ਨਾਲ, ਮਾਲੇਰਕੋਟਲਾ-ਜਰਗ ਖੰਨਾ ਰੋਡ ਤੋਂ ਮਲੇਰਕੋਟਲਾ ਰੋਡ ਵਾਇਆ ਸੇਹਕੇ, ਹੈਦਰਨਗਰ ਸਿਰਥਲਾ ਡਰੇਨ ਦੇ ਨਾਲ, ਮਾਨਵੀ ਤੋਂ ਨਾਭਾ ਮਲੇਰਕੋਟਲਾ ਰੋਡ ਵਾਇਆ ਰਾਏਪੁਰ, ਅਲੀਪੁਰ, ਮੋਹਾਲੀ, ਬਾਗੜੀਆਂ ਅਤੇ ਬਾਗੜੀਆਂ ਤੋਂ ਸੰਗਰੂਰ ਰੋਡ ਵਾਇਆ ਭੱਟੀਆਂ ਖ਼ੁਰਦ, ਲਾਂਗੜੀਆਂ ਤੋਂ ਬਨਭੌਰਾ, ਧੀਰੋਮਾਜਰਾ ਤੋਂ ਮਲੇਰਕੋਟਲਾ ਨਾਭਾ ਰੋਡ, ਮਾਨਵੀ ਤੋਂ ਭੁਰਥਲਾ, ਜਾਗੋਵਾਲ ਤੋਂ ਲਸੋਈ, ਧੀਰੋਮਾਜਰਾ ਤੋਂ ਮਾਨਵੀ ਤੇ ਅਮਰਗੜ੍ਹ ਚੌਂਦਾ ਰੋਡ ਤੋਂ ਰਾਏਪੁਰ ਦੇ ਅਪਗ੍ਰੇਡੇਸ਼ਨ ਸਮੇਤ ਹੋਰ ਕਈ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਹਰੀ ਝੰਡੀ ਦੇ ਦਿੱਤੀ | ਇਸ ਮੌਕੇ ਵਿਧਾਇਕ ਦੇ ਨਿੱਜੀ ਸਕੱਤਰ ਰਾਜੀਵ ਕੁਮਾਰ ਤੋਗਾਹੇੜੀ, ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਦੇ ਮੈਂਬਰ ਗੁਰਦੀਪ ਸਿੰਘ ਨਿਆਮਤਪੁਰ, ਹਰਪ੍ਰੀਤ ਸਿੰਘ ਹੈਪੀ ਨੰਗਲ ਚੇਅਰਮੈਨ ਮਾਰਕੀਟ ਕਮੇਟੀ ਅਮਰਗੜ੍ਹ,ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ, ਗੁਰਦਾਸ ਸਿੰਘ ਉਪ ਪ੍ਰਧਾਨ ਨਗਰ ਪੰਚਾਇਤ ਅਮਰਗੜ੍ਹ, ਹਰਪ੍ਰੀਤ ਸਿੰਘ ਰੂਪਰਾਏ ਮੀਡੀਆ ਇੰਚਾਰਜ ਅਤੇ ਨਾਰੰਗ ਸਿੰਘ ਲਾਡੇਵਾਲ ਸਮੇਤ ਹੋਰ ਆਪ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਭਰਤੀ ਕਮੇਟੀ ਵਲੋਂ ਚੁਣੇ ਡੈਲੀਗੇਟਾਂ ਨੇ 16 ਜ਼ਿਲ੍ਹਾ ਤੇ 4 ਸੂਬਾ ਡੈਲੀਗੇਟ ਚੁਣੇ ਅਗਲੀ ਖ਼ਬਰ ਪਿੰਡ ਭੰਮਾਬੱਦੀ ਦੇ ਨਰੇਗਾ ਮਜ਼ਦੂਰਾਂ ਨੂੰ ਕੰਮ ਨਾ ਮਿਲਣ ਦਾ ਮੁੱਦਾ ਐੱਸ. ਸੀ ਕਮਿਸ਼ਨ ਕੋਲ ਪਹੁੰਚਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।