ਲਹਿਰਾਗਾਗਾ, 19 ਜੁਲਾਈ (ਅਸ਼ੋਕ ਗਰਗ)-ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਤੇ ਭਾਰਤ ਸਰਕਾਰ ਦੇ ਨਸ਼ਾ ਮੁਕਤ ਭਾਰਤ ਮਿਸ਼ਨ ਤਹਿਤ, ਜ਼ਿਲ੍ਹਾ ਸਿੱਖਿਆ ਅਫ਼ਸਰ ਤਰਵਿੰਦਰ ਕੌਰ ਦੀ ਰਹਿਨੁਮਾਈ ਹੇਠ ਬਲਾਕ ਲਹਿਰਾਗਾਗਾ ਦੇ ਅਧਿਆਪਕਾਂ ਲਈ ਦੋ ਰੋਜ਼ਾ ਟਰੇਨਿੰਗ ਸਰਕਾਰੀ ਹਾਈ ਸਕੂਲ ਗਾਗਾ ਵਿਖੇ ਲਗਾਈ ਗਈ, ਜਿਸ ਵਿਚ 70 ਤੋਂ ਵੱਧ ਅਧਿਆਪਕਾਂ ਨੇ ਭਾਗ ਲਿਆ | ਟਰੇਨਿੰਗ ਨਸ਼ਾ ਵਿਰੋਧੀ ਮੁਹਿੰਮ ਬਾਰੇ ਵਿਸ਼ੇਸ਼ ਲੈਕਚਰ ਸਿਵਲ ਹਸਪਤਾਲ ਸੰਗਰੂਰ ਦੇ ਮਸ਼ਹੂਰ ਮਨੋਚਿਕਿਤਸਕ ਡਾ. ਦੀਪਕ ਕਾਂਸਲ ਵਲੋਂ ਦਿੱਤਾ ਗਿਆ | ਉਨ੍ਹਾਂ ਨੇ ਅਧਿਆਪਕਾਂ ਨੂੰ ਸਮਝਾਇਆ ਕਿ ਨਸ਼ਿਆਂ ਦੇ ਦਾਇਰੇ ਵਿਚ ਆ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਵਿਚ ਅਧਿਆਪਕਾਂ ਦੀ ਭੂਮਿਕਾ ਨਿਰਣਾਇਕ ਹੈ | ਇਹ ਟਰੇਨਿੰਗ ਨਸ਼ਿਆਂ ਵਿਰੁੱਧ ਚਲ ਰਹੀ ਜਾਗਰੂਕਤਾ ਅਭਿਆਨ ਦੀ ਇਕ ਮਹੱਤਵਪੂਰਨ ਕੜੀ ਸੀ, ਜਿਸ ਰਾਹੀਂ ਅਧਿਆਪਕਾਂ ਨੂੰ ਨਵੇਂ ਢੰਗਾਂ ਨਾਲ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਦੀ ਤਾਲੀਮ ਦਿੱਤੀ ਗਈ | ਇਸ ਮੌਕੇ ਜਸਮੀਤ ਕੌਰ, ਸੰਦੀਪ ਕੁਮਾਰ, ਰਾਜਨ ਗੁਪਤਾ ਤੇ ਤੇਜਿੰਦਰ ਸਿੰਘ ਮੌਜੂਦ ਸਨ |