07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸਲਾਈਟ ਰੋਡ 'ਤੇ ਬਣੇ ਫਤਿਹ ਸਟੂਡੀਓ ਤੇ ਘਰ ਨੂੰ ਲੱਗੀ ਭਿਆਨਕ ਅੱਗ

ਅਜੀਤ ਡੈਸਕ 20-07-2025
ਲੌਂਗੋਵਾਲ,19 ਜੁਲਾਈ (ਸ.ਸ.ਖੰਨਾ, ਵਿਨੋਦ)-ਸਥਾਨਕ ਸਲਾਈਟ ਰੋਡ 'ਤੇ ਬਣੇ ਫੋਟੋ ਸਟੂਡੀਓ ਅਤੇ ਘਰ ਵਿਚ ਲੱਗੀ ਅੱਗ ਦੇ ਕਾਰਨ ਸ਼ਹਿਰ ਵਿਚ ਹਾਹਾਕਾਰ ਮੱਚ ਗਈ ਜਦੋਂ ਲੱਖਾਂ ਰੁਪਏ ਨਾਲ ਬਣੇ ਫੋਟੋ ਸਟੂਡੀਓ ਅਤੇ ਘਰ ਨੂੰ ਲੱਗੀ ਅੱਗ ਵੇਖ ਕੇ ਲੋਕਾਂ ਦਾ ਵੱਡਾ ਹਜੂਮ ਇਕੱਠਾ ਹੋ ਗਿਆ¢ ਤਕਰੀਬਨ ਇਕ ਘੰਟੇ ਬਾਅਦ ਪਹੁੰਚੀ ਫਾਇਰ ਬਿ੍ਗੇਡ ਆਉਣ ਤੱਕ ਲੋਕਾਂ ਵਲੋਂ ਜਦੋਂ ਜਹਿਦ ਜਾਰੀ ਰਹੀ ਪਰ ਫਾਇਰ ਬਿ੍ਗੇਡ ਆਉਣ ਤੋਂ ਬਾਅਦ ਹੀ ਅੱਗ 'ਤੇ ਕਾਬੂ ਪਾਇਆ ਗਿਆ¢ ਪਰਿਵਾਰਕ ਮੈਂਬਰਾਂ ਦੇ ਕਹਿਣ ਮੁਤਾਬਿਕ ਇਹ ਨੁਕਸਾਨ ਤਕਰੀਬਨ 50 ਲੱਖ ਕਰੀਬ ਹੋ ਗਿਆ ਹੈ ¢ ਬਲਵੀਰ ਸਿੰਘ ਦਾ ਕਹਿਣਾ ਹੈ ਜਿਸ ਵਿੱਚ ਤਿੰਨ ਪਿ੍ੰਟਗ ਮਸ਼ੀਨਾਂ,ਤਿੰਨ ਕੈਮਰੇ, ਦੋ ਕੰਪਿਊਟਰ ,ਤਿੰਨ ਲੈਪਟਾਪ,ਦੋ ਫਰੇਮਿੰਗ ਮਸ਼ੀਨਾਂ ,ਦੋ ਏਅਰ ਕੰਡੀਸ਼ਨ ਅਤੇ ਸਾਰਾ ਫਰਨੀਚਰ ਸੜ ਕੇ ਸਵਾਹ ਹੋ ਗਿਆ¢ ਲੋਕਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਸਰਕਾਰ ਵੱਲੋਂ ਮਾਲੀ ਸਹਾਇਤਾ ਕੀਤੀ ਜਾਵੇ |
ਪਿਛਲੀ ਖ਼ਬਰ ਚੇਅਰਮੈਨ ਜ਼ਾਫਰ ਅਲੀ ਭੈਣੀ ਕੰਬੋਆਂ ਨੇ ਤਹਿਸੀਲ ਕੰਪਲੈਕਸ ਬਣਨ 'ਤੇ ਕੀਤਾ ਖ਼ੁਸ਼ੀ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਅਧਿਆਪਕਾਂ ਲਈ ਦੋ ਰੋਜ਼ਾ ਟਰੇਨਿੰਗ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।