ਖਨੌਰੀ, 19 ਜੁਲਾਈ (ਬਲਵਿੰਦਰ ਸਿੰਘ ਥਿੰਦ) - ਖਨੌਰੀ ਤੋਂ ਭਾਰਤੀ ਜਨਤਾ ਪਾਰਟੀ ਦੇ ਸਰਗਰਮ ਆਗੂ ਅਸ਼ੋਕ ਕੁਮਾਰ ਗਰਗ ਨੂੰ ਭਾਜਪਾ ਮੰਡਲ ਖਨੌਰੀ ਦਾ ਪ੍ਰਧਾਨ ਬਣਾਏ ਜਾਣ ਤੇ ਜਿੱਥੇ ਹਰ ਪਾਸਿਉਂ ਉਨ੍ਹਾਂ ਨੂੰ ਵਧਾਈਆਂ ਮਿਲ ਰਹੀਆਂ ਹਨ ਉਥੇ ਉਨ੍ਹਾਂ ਨੂੰ ਸਾਰੇ ਆਏ ਜ਼ਿਲ੍ਹਾ ਆਗੂਆਂ ਤੇ ਪਾਰਟੀ ਵਰਕਰਾਂ ਨੇ ਉਨ੍ਹਾਂ ਨੂੰ ਹਾਰਾਂ ਨਾਲ ਲੱਦ ਕੇ ਉਨ੍ਹਾਂ ਦਾ ਪ੍ਰਧਾਨ ਬਣਨ 'ਤੇ ਸਵਾਗਤ ਕਰਦਿਆਂ ਹੋਇਆਂ ਸਨਮਾਨਿਤ ਕੀਤਾ ਗਿਆ | ਇਸ ਮੀਟਿੰਗ ਵਿਚ ਪਹਿਲੇ ਮੰਡਲ ਪ੍ਰਧਾਨ ਮੇਘ ਰਾਜ ਚੱਠਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੇ ਆਗੂਆਂ ਨੇ ਜੋ ਜ਼ਿੰਮੇਵਾਰੀ ਸੌਂਪੀ ਸੀ ਉਹ ਜ਼ਿੰਮੇਵਾਰੀ ਸਾਰੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਨਿਭਾਈ ਹੈ ਤੇ ਉਨ੍ਹਾਂ ਨੂੰ ਸਭ ਦਾ ਭਰਪੂਰ ਸਮਰਥਨ ਮਿਲਿਆ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅੰਮਿ੍ਤ ਰਾਜਦੀਪ ਚੱਠਾ ਨੇ ਖਨੌਰੀ ਮੰਡਲ ਦੇ ਸਾਰੇ ਆਗੂਆਂ ਤੇ ਵਰਕਰਾਂ ਦੀ ਪਾਰਟੀ ਪ੍ਰਤੀ ਕਾਰਗੁਜ਼ਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਿਛਲੇ ਲੰਘੇ ਸਮੇਂ ਦੌਰਾਨ ਇਸ ਇਲਾਕੇ ਤੋਂ ਪਾਰਟੀ ਬਹੁਤ ਹੀ ਜ਼ਿਆਦਾ ਮਜ਼ਬੂਤ ਹੋਈ ਹੈ | ਜਿਸ ਦਾ ਸਬੂਤ ਲੋਕ ਸਭਾ ਚੋਣਾਂ ਵਿਚ ਇੱਥੋਂ ਵੋਟ ਬੈਂਕ ਵਧਣਾ ਹੈ ਤੇ ਇਸੇ ਪ੍ਰਕਾਰ ਹੀ ਮੂਨਕ ਤੇ ਲਹਿਰਾ ਮੰਡਲਾਂ ਵਿਚ ਵੀ ਪਾਰਟੀ ਲਗਾਤਾਰ ਅੱਗੇ ਜਾ ਰਹੀ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅੰਮਿ੍ਤ ਰਾਜਦੀਪ ਚੱਠਾ ਨੇ ਕਿਹਾ ਕਿ ਅਸ਼ੋਕ ਕੁਮਾਰ ਗਰਗ ਨੂੰ ਖਨੌਰੀ ਮੰਡਲ ਦਾ ਪ੍ਰਧਾਨ ਬਣਾਇਆ ਗਿਆ ਹੈ | ਇੰਚਾਰਜ ਵਿਨੋਦ ਸਿੰਗਲਾ ਨੇ ਵੀ ਖਨੌਰੀ ਮੰਡਲ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ | ਇਸ ਅਸ਼ੋਕ ਕੁਮਾਰ ਗਰਗ ਨੇ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਪ੍ਰਤੀ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਇਹ ਮੰਡਲ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਮੌਕੇ ਮੇਘ ਰਾਜ ਚੱਠਾ, ਮਨੋਹਰ ਲਾਲ ਸਿੰਗਲਾ, ਡਾਕਟਰ ਪ੍ਰੇਮ ਬਾਂਸਲ, ਨੈਨੂੰ ਰਾਮ ਗਰਗ, ਮਹੀਪਾਲ ਗੁਲਾੜੀ, ਕਿ੍ਸ਼ਨ ਗੋਇਲ ਕੌਂਸਲਰ, ਲਖਵਿੰਦਰ ਸਿੰਘ, ਜੈ ਪਾਲ, ਰਿਸ਼ੀ ਪਾਲ ਖੱਟਕੜ, ਕੁਲਭੂਸ਼ਣ ਗੋਇਲ, ਅਸ਼ਵਨੀ ਬਾਂਸਲ, ਸ਼ਾਮ ਲਾਲ ਸਿੰਗਲਾ, ਸੈਂਕੀ ਸਿੰਗਲਾ, ਜੀਵਨ ਗੋਇਲ, ਸੋਨੂੰ ਗੋਇਲ, ਸਚਿਨ ਜੁਨੇਜਾ, ਰਾਕੇਸ਼ ਗਰਗ, ਵਿਨੇ ਗੋਇਲ, ਪਹਿਲਵਾਨ ਹੁਕਮ ਚੰਦ ਗੋਰਸੀ, ਅਨਿਲ ਗੋਇਲ, ਅਸ਼ੋਕ ਚੱਠਾ, ਸੁਨੀਲ ਕੁਮਾਰ, ਸੰਦੀਪ ਕੁਮਾਰ, ਮਹਿੰਦਰ ਲਾਲ, ਅਮਿਤ ਕੁਮਾਰ, ਦੇਵ ਰਾਜ ਆਦਿ ਹਾਜ਼ਰ ਸਨ |