06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 20-07-2025
ਅਹਿਮਦਗੜ੍ਹ, 19 ਜੁਲਾਈ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ)-ਰਾਜ ਪੁਰਸਕਾਰ ਪ੍ਰਾਪਤ ਸਮਾਜ ਸੇਵੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵਲੋਂ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਰੌਸ਼ਨੀ ਪ੍ਰੋਜੈਕਟ ਤਹਿਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਗਾਂਧੀ ਸਕੂਲ, ਅਹਿਮਦਗੜ੍ਹ ਵਿਖੇ ਲਗਾਇਆ ਗਿਆ | ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਦੇ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਪਿ੍ਅੰਕਾ ਅਰੋੜਾ ਵਲੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ | ਕੈਂਪ ਦੌਰਾਨ 200 ਦੇ ਕਰੀਬ ਬੱਚਿਆਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 40 ਬੱਚਿਆਂ ਨੂੰ ਅੱਖਾਂ ਦੇ ਟਰੀਟਮੈਂਟ ਦੀ ਲੋੜ ਪਾਈ ਗਈ | ਡਾਕਟਰ ਪਿ੍ਅੰਕਾ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦਾ ਅੱਖਾਂ ਦਾ ਉਹ ਟਰੀਟਮੈਂਟ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਵਲੋਂ ਰੌਸ਼ਨੀ ਪ੍ਰੋਜੈਕਟ ਦੇ ਤਹਿਤ ਮੁਫਤ ਕੀਤਾ ਜਾਵੇਗਾ | ਦਿਆਨੰਦ ਹਸਪਤਾਲ ਲੁਧਿਆਣਾ ਦੇ ਸੈਕਟਰੀ ਬਿਪਨ ਗੁਪਤਾ ਨੇ ਦੱਸਿਆ ਕਿ ਦਿਆਨੰਦ ਹਸਪਤਾਲ ਵਲੋਂ ਸ਼ੁਰੂ ਕੀਤੇ ਗਏ ਰੌਸ਼ਨੀ ਪ੍ਰੋਜੈਕਟ ਦਾ ਉਦੇਸ਼ ਬੱਚਿਆਂ ਨੂੰ ਅੱਖਾਂ ਦੀਆਂ ਬਿਮਾਰੀਆਂ ਤੋਂ ਮੁਕਤ ਕਰਨਾ ਹੈ | ਡਾਕਟਰ ਜੀ ਐਸ ਵਾਂਡਰ, ਡਾਕਟਰ ਬਿਸ਼ਵ ਮੋਹਨ ਅਤੇ ਡਾਕਟਰ ਐੱਸ. ਪੀ. ਸਿੰਘ ਨੇ ਆਖਿਆ ਕੇ ਰੋਸ਼ਨੀ ਪ੍ਰੋਜੈਕਟ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਇਸ ਮੌਕੇ ਡਾ. ਪਿ੍ਅੰਕਾ ਅਰੋੜਾ, ਮੈਡਮ ਸ਼ਾਰਦਾ ਚਾਵਲਾ, ਅਰੁਣ ਵਰਮਾ, ਬਲਜਿੰਦਰ ਧਾਲੀਵਾਲ, ਹੈਪੀ ਖ਼ਾਲਸਾ, ਮੈਡਮ ਰਜਨੀ ਬਾਲਾ, ਕਰਮਜੀਤ ਕੌਰ, ਮੋਹਿਤ, ਗੁਰਜਿੰਦਰ, ਹਰਸ਼, ਗੌਤਮ, ਰਾਹੁਲ, ਮਿਸ ਨੇਹਾ ਤੇ ਮਿਸ ਰੂਵਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਕੱਚੇ ਕਾਮਿਆਂ ਨੇ ਆਪਣੀ ਸੇਵਾਵਾਂ ਰੈਗੂਲਰ ਕਰਨ ਲਈ ਉਲੀਕੀ ਵਿਉਂਤਬੰਦੀ <br/> ਅਗਲੀ ਖ਼ਬਰ ਸੰਗਰੂਰ ਵਿਖੇ ਜਬਰ ਵਿਰੋਧੀ ਰੈਲੀ 25 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।