06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਕੱਚੇ ਕਾਮਿਆਂ ਨੇ ਆਪਣੀ ਸੇਵਾਵਾਂ ਰੈਗੂਲਰ ਕਰਨ ਲਈ ਉਲੀਕੀ ਵਿਉਂਤਬੰਦੀ <br/>

ਅਜੀਤ ਡੈਸਕ 20-07-2025
ਸੰਗਰੂਰ, 19 ਜੁਲਾਈ (ਅਮਨਦੀਪ ਸਿੰਘ ਬਿੱਟਾ) - ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਬਿਜਲੀ ਵਿਭਾਗ ਦੇ ਪਾਰਟ ਟਾਈਮ ਸਫ਼ਾਈ ਕਰਮਚਾਰੀਆਂ ਦੀ ਸੂਬਾ ਪੱਧਰੀ ਮੀਟਿੰਗ ਹੋਈ | ਪੰਜਾਬ ਪ੍ਰਧਾਨ ਸੁਦੇਸ਼ ਕੁਮਾਰ ਅਤੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਬਿੰਦਰ ਕੌਰ ਕੁਲਾਰਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਸਫ਼ਾਈ ਸੇਵਕਾਂ ਨੇ ਪਾਰਟ ਟਾਈਮ ਤੋਂ ਉਨ੍ਹਾਂ ਨੂੰ ਰੈਗੂਲਰ ਕਰਨ ਦੀ ਮੰਗ ਸਰਕਾਰ ਕੋਲ ਕੀਤੀ ਗਈ | ਇਸ ਮੌਕੇ ਬਲਵਿੰਦਰ ਸਿੰਘ ਧੂਰੀ, ਜਰਨੈਲ ਸਿੰਘ ਹੀਰੋ ਕਲਾਂ, ਰਾਮਾ ਸਿੰਘ ਬੁਢਲਾਡਾ, ਬੇਅੰਤ ਸਿੰਘ ਭਾਦੜਾ, ਬੂਟਾ ਸਿੰਘ ਸ਼ਤਰਾਣਾ, ਜਰਨੈਲ ਸਿੰਘ ਘੱਗਾ, ਮਨਜੀਤ ਸਿੰਘ ਜੋੜਾਮਾਜਰਾ, ਹਰਜਿੰਦਰ ਕੌਰ ਬਖਸ਼ੀਵਾਲਾ, ਰਾਜਵੰਤ ਕੌਰ ਸਲੂਰ, ਬਲਜੀਤ ਕੌਰ ਬਣਭੌਰਾ, ਇੰਦਰਜੀਤ ਕੌਰ ਸੰਗਰੂਰ, ਸਰਬਜੀਤ ਕੌਰ ਢਿੱਲਵਾ ਗਰਿੱਡ, ਰਾਜੂ ਸਿੰਘ ਲੋਹਾਖੇੜਾ, ਪਰਮਜੀਤ ਕੌਰ ਜਖੇਪਲ, ਮੱਖਣ ਸਿੰਘ ਮਾਡਲ ਟਾਊਨ, ਪਾਲ ਕੌਰ ਕਲੌਦੀ ਮੌਜੂਦ ਸਨ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਗੋਇਲ ਨੇ ਕਰੀਬ 03 ਕਰੋੜ 73 ਲੱਖ ਦੀ ਲਾਗਤ ਵਾਲੀਆਂ ਜਲ ਸਪਲਾਈ ਸਕੀਮਾਂ ਦੇ ਨੀਂਹ ਪੱਥਰ ਰੱਖੇ <br/> ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।