ਲਹਿਰਾਗਾਗਾ, 19 ਜੁਲਾਈ (ਅਸ਼ੋਕ ਗਰਗ)-ਨਿਰਭੈ ਸਿੰਘ ਖਾਈ ਇਨਸਾਫ਼ ਸੰਘਰਸ਼ ਕਮੇਟੀ ਦੀ ਮੀਟਿੰਗ ਗੁਰੂ ਘਰ ਧੰਨਾ ਭਗਤ ਲਹਿਰਾਗਾਗਾ ਵਿਖੇ ਹੋਈ, ਜਿਸ ਵਿਚ ਵੱਖੋ ਵੱਖ ਮਤੇ ਪਾਸ ਕੀਤੇ ਗਏ | ਜਿਸ ਵਿਚ 25 ਜੁਲਾਈ ਨੂੰ ਸੰਗਰੂਰ ਵਿਖੇ ਜਬਰ ਵਿਰੋਧੀ ਰੈਲੀ 'ਚ ਬਲਾਕ ਲਹਿਰਾਗਾਗਾ ਵਲੋਂ ਤਿਆਰੀ ਕਰ ਕੇ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ, ਜਥੇਬੰਦੀ ਦੇ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਨਿਰਭੈ ਸਿੰਘ ਖਾਈ ਉੱਪਰ 25 ਅਪ੍ਰੈਲ ਨੂੰ ਕਾਤਲਾਨਾ ਹਮਲਾ ਹੋਇਆ ਸੀ ਜੋ ਕਿ ਪ੍ਰਸ਼ਾਸਨ ਤੇ ਸਰਕਾਰ ਦੀ ਮਿਲੀ ਭੁਗਤ ਨਾਲ ਹੋਇਆ ਸੀ | ਰਹਿੰਦੇ ਦੋਸ਼ੀਆਂ ਨੂੰ ਜੇਕਰ ਜਲਦੀ ਤੋਂ ਜਲਦੀ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ 25 ਜੁਲਾਈ ਤੋਂ ਬਾਅਦ ਸੰਘਰਸ਼ ਕਮੇਟੀ ਦੀ ਮੀਟਿੰਗ ਕਰ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਇਸ ਮੀਟਿੰਗ ਵਿਚ ਸੁਖਵਿੰਦਰ ਗਿਰ, ਲਾਭ ਸਿੰਘ ਗੁਰਨੇ, ਗੁਰਚਰਨ ਸਿੰਘ, ਬਹਾਦਰ ਸਿੰਘ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਮਹਿੰਦਰ ਸਿੰਘ, ਗੁਰਮੇਲ ਸਿੰਘ ਖਾਈ, ਹਰਜਿੰਦਰ ਸਿੰਘ ਨੰਗਲਾ, ਗੁਰਦੀਪ ਸਿੰਘ ਗਾਗਾ, ਬੱਬੀ ਲਹਿਰਾ, ਮੇਘ ਰਾਜ, ਮਨੋਜ ਕੁਮਾਰ, ਮਨਜੀਤ ਸਿੰਘ, ਰਾਮ ਸਿੰਘ ਖਾਈ, ਦਰਸ਼ਨ ਸਿੰਘ ਖਾਈ, ਪਾਲ ਸਿੰਘ, ਪ੍ਰੇਮ ਸਿੰਘ ਖਾਈ, ਬੋਰੀਆਂ ਸਿੰਘ, ਬੱਲਾ ਸਿੰਘ, ਜੰਟਾ ਸਿੰਘ, ਬੰਤਾ ਸਿੰਘ ਮੌਜੂਦ ਸਨ |