ਸੰਗਰੂਰ, 18 ਜੁਲਾਈ (ਧੀਰਜ਼ ਪਸ਼ੌਰੀਆ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ 'ਆਪ' ਸਰਕਾਰ ਪੰਜਾਬ ਵਿਚੋਂ ਨਸ਼ਿਆਂ ਨੰੂ ਜੜ੍ਹ ਤੋਂ ਖ਼ਤਮ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਜਿਸ ਦਾ ਅਸਰ ਹੁਣ ਜ਼ਮੀਨੀ ਪੱਧਰ 'ਤੇ ਦਿਖਾਈ ਦੇ ਰਿਹਾ ਹੈ | ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਈਲਵਾਲ ਮੈਂਬਰ ਪੰਜਾਬ ਮੀਡੀਅਮ ਇੰਡਸਟਰੀ ਡਿਪਲਪਮੈਂਟ ਬੋਰਡ ਜਿਨ੍ਹਾਂ ਨਾਲ ਹਰਪਾਲ ਸਿੰਘ ਔਲਖ ਸੇਵਾ ਮੁਕਤ ਮੈਨੇਜਰ ਤੇ ਐਡ: ਹਰਦੇਵ ਸਿੰਘ ਦੁੱਗਾ ਵੀ ਮੌਜੂਦ ਸਨ ਨੇ ਕਿਹਾ ਕਿ ਇਹ 'ਆਪ' ਸਰਕਾਰ ਵਲੋਂ ਵਿੱਢੀ ਮੁਹਿੰਮ ਦਾ ਹੀ ਨਤੀਜਾ ਕਿ ਹੁਣ ਪਿੰਡਾਂ ਦੇ ਲੋਕ ਨਸ਼ਾ ਸਮਗਲਰਾਂ ਦੇ ਖ਼ਿਲਾਫ਼ ਸੱਥਾਂ ਵਿਚ ਆ ਗਏ ਹਨ ਅਤੇ ਨਸ਼ਿਆਂ ਦੇ ਸਮਗਲਰਾਂ ਨੰੂ ਪਿੰਡਾਂ ਵਿਚ ਨਾ ਵੜ੍ਹਨ ਦੇਣ ਦੇ ਫ਼ੈਸਲੇ ਲੈ ਰਹੇ ਹਨ ਨਤੀਜਣ ਪੰਜਾਬ ਦੇ ਵੱਡੀ ਗਿਣਤੀ ਪਿੰਡ ਨਸ਼ਾ ਮੁਕਤ ਹੋ ਚੁੱਕੇ ਹਨ | ਹੁਣ ਪਿੰਡਾਂ ਵਿਚ ਵੱਡੀ ਗਿਣਤੀ ਖੇਡ ਮੈਦਾਨ ਦਾ ਫ਼ੈਸਲਾ ਵੀ ਨਸ਼ਿਆਂ ਖ਼ਿਲਾਫ਼ ਕਾਰਗਰ ਸਾਬਤ ਹੋਵੇਗਾ |