09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪਰਮਿੰਦਰ ਸਿੰਘ ਢੀਂਡਸਾ ਨੇ ਕੀਤਾ ਦੁੱਖ ਸਾਂਝਾ

ਅਜੀਤ ਡੈਸਕ 18-07-2025
ਛਾਜਲੀ, 17 ਜੁਲਾਈ (ਅਜਾਇਬ ਸਿੰਘ ਨੀਲੋਵਾਲ)-ਪਿਛਲੇ ਦਿਨੀਂ ਪਿੰਡ ਮੌਜੋਵਾਲ ਦੀ ਸਰਪੰਚ ਸੁਖਪਾਲ ਕੌਰ ਦੇ ਪਤੀ ਅੰਮਿ੍ਤਪਾਲ ਸਿੰਘ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਖ਼ਜ਼ਾਨਾ ਮੰਤਰੀ ਪੰਜਾਬ ਸਰਕਾਰ ਪਰਮਿੰਦਰ ਸਿੰਘ ਢੀਂਡਸਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਅੰਮਿ੍ਤ ਪਾਲ ਸਿੰਘ ਇਕ ਮਿਹਨਤ ਅਤੇ ਮਿਲਣਸਾਰ ਇਨਸਾਨ ਸਨ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਦੇ ਕੇ ਪਰਿਵਾਰ ਵਿਚ ਪਿੰਡ ਦੇ ਸਰਪੰਚ ਦੀ ਜ਼ਿੰਮੇਵਾਰੀ ਸੌਂਪੀ ਸੀ, ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੇ ਭਾਣੇ ਨੂੰ ਅਸੀਂ ਟਾਲ ਤਾਂ ਨਹੀਂ ਸਕਦੇ ਪਰ ਪਰਿਵਾਰ ਨਾਲ ਹਰ ਦੁੱਖ ਸੁੱਖ ਵਿਚ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ, ਉਨ੍ਹਾਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਦੋਂ ਮਰਜ਼ੀ ਜਿੱਥੇ ਕਿਤੇ ਵੀ ਸਾਡੀ ਜ਼ਰੂਰਤ ਹੈ ਜਦੋਂ ਮਰਜ਼ੀ ਆ ਕੇ ਮਿਲ ਸਕਦੇ ਹਨ, ਇਸ ਮੌਕੇ ਸੀਨੀਅਰ ਅਕਾਲੀ ਆਗੂ ਮਾਸਟਰ ਰਣਜੀਤ ਸਿੰਘ ਛਾਜਲਾ, ਜਥੇਦਾਰ ਭਰਪੂਰ ਸਿੰਘ ਕਾਹਲ ਛਾਜਲੀ, ਵਿਕਰਮਜੀਤ ਸਿੰਘ ਵਿੱਕੀ ਛਾਜਲੀ, ਗੁਰਬਚਨ ਸਿੰਘ ਮੈਦੇਵਾਸ, ਰਾਜ ਸਿੰਘ ਨੰਬਰਦਾਰ, ਦਰਸ਼ਨ ਸ਼ਰਮਾ, ਕਰਨੈਲ ਸਿੰਘ, ਕੇਸਰ ਸਿੰਘ ਛਾਜਲਾ, ਹੈਪੀ ਸਿੰਘ ਛਾਜਲਾ, ਹਰਜੋਤ ਸਿੰਘ ਪੀਏ, ਨਿਰਮਲ ਸਿੰਘ ਕਾਲਾ ਤੇ ਭਲਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਧਾਰਮਿਕ ਸਮਾਗਮ ਦੌਰਾਨ ਡੀ. ਸੀ. ਸੰਦੀਪ ਰਿਸੀ ਸਮੇਤ ਅਧਿਕਾਰੀਆਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਸੈਨਿਕ ਮੇਜਰ ਸਿੰਘ ਨੂੰ ਦਿੱਤੀ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।