ਜਖੇਪਲ, 17 ਜੁਲਾਈ (ਮੇਜਰ ਸਿੰਘ ਸਿੱਧੂ)-ਪਿਛਲੇ ਦਿਨੀਂ ਛੁੱਟੀ ਆਏ ਪਿੰਡ ਜਖੇਪਲ ਦੇ ਸੈਨਿਕ ਮੇਜਰ ਸਿੰਘ ਪੁੱਤਰ ਦਰਸ਼ਨ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸੀ ਗੁਰੂ ਗ੍ਰੰਥ ਸਾਹਿਬ ਚਾਓੁਬਾਸ ਜਖੇਪਲ ਵਿਖੇ ਪਾਏ ਗਏ | ਉਨ੍ਹਾਂ ਦੀ ਅੰਤਿਮ ਅਰਦਾਸ ਵਿਚ ਕੈਪਟਨ ਗੁਲਾਬ ਸਿੰਘ ਵਾਇਸ ਪੈ੍ਰਜ਼ੀਡੈਂਟ ਵੈਟਰਨ ਵੈੱਲਫੇਅਰ ਅੋਰਗੇਨੇਸ਼ਨ ਪੰਜਾਬ, ਕੈਪ. ਦਰਸ਼ਨ ਸਿੰਘ, ਕੈਪ ਸਿੰਗਾਰਾ ਸਿੰਘ, ਕੈਪ ਗੁਰਮੇਲ ਸਿੰਘ, ਸੂਬੇਦਾਰ ਸੁਖਦੇਵ ਸਿੰਘ ਤੇ ਰਣਜੀਤ ਸਿੰਘ, ਹੌਲਦਾਰ ਕੌਰ ਸਿੰਘ, ਹੌਲਦਾਰ ਲਖਮੀਰ ਸਿੰਘ, ਹੌਲਦਾਰ ਕੁਲਜੀਤ ਸਿੰਘ, ਹੌਲਦਾਰ ਪਵਨ ਕੁਮਾਰ, ਨਾਇਕ ਜਰਨੈਲ ਸਿੰਘ, ਨਾਇਕ ਬਿੰਦਰ ਸਿੰਘ, ਨਾਇਕ ਕਮਲਜੀਤ ਸਿੰਘ, ਸਿਪਾਹੀ ਹਰਪ੍ਰੀਤ ਸਿੰਘ, ਸਿਪਾਹੀ ਚੇਤਨ ਪ੍ਰਮਾਰ ਅਤੇ ਅਕਾਲੀ ਦਲ ਦੇ ਜਨਰਲ ਸੈਕਟਰੀ ਅਤੇ ਬੁਲਾਰੇ ਵਿਨਰਜੀਤ ਸਿੰਘ ਗੋਲਡੀ ਆਦਿ ਨੇ ਸ਼ਾਮਿਲ ਹੋ ਕੇ ਸ਼ਰਧਾਂਜ਼ਲੀ ਭੇਟ ਕੀਤੀ | ਕੈਪਟਨ ਗੁਲਾਬ ਸਿੰਘ ਨੇ ਕਿਹਾ ਕਿ ਸਾਡੀ ਸਾਬਕਾ ਸੈਨਿਕ ਜਥੇਬੰਦੀ ਵੈਟਰਨ ਵੈੱਲਫੇਅਰ ਔਰਗੇਨੇਸ਼ਨ ਪੰਜਾਬ ਹਰ ਦੁੱਖ ਸੁੱਖ ਵਿਚ ਪਰਿਵਾਰ ਦੇ ਮੋਢੇ ਨਾਲ ਮੋਢਾ ਲਾ ਕੇ ਖੜੇਗੀ | ਉਨ੍ਹਾਂ 110 ਇੰਜੀਨੀਅਰ ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਯੂਨਿਟ ਸੂਬੇਦਾਰ ਮੇਜਰ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਇਸ ਪਰਿਵਾਰ ਦਾ ਦੁੱਖ ਦੀ ਘੜੀ ਵਿਚ ਪੂਰਾ ਸਾਥ ਦਿੱਤਾ ਹੈ | ਇਸ ਮੌਕੇ ਹੈੱਡ ਗ੍ਰੰਥੀ ਭੀਮ ਸਿੰਘ, ਸਾਬਕਾ ਗੁਰਦੁਆਰਾ ਪ੍ਰਧਾਨ ਪ੍ਰਕਾਸ਼ ਸਿੰਘ, ਸੀਨੀਅਰ ਅਕਾਲੀ ਆਗੂ ਹਰਭਜਨ ਸਿੰਘ ਔਲਖ, ਮੈਨੇਜਰ ਕੇਵਲ ਸਿੰਘ, ਕਥਾਵਾਚਕ ਕੁਲਵੀਰ ਸਿੰਘ, ਲਾਲ ਸਿੰਘ ਤੇ ਕਰਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਦੇ ਪਤਵੰਤੇ ਹਾਜ਼ਰ ਸਨ |