ਮੋਗਾ, 8 ਦਸੰਬਰ (ਸੁਰਿੰਦਰਪਾਲ ਸਿੰਘ)-ਡਾ. ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਦੇ ਬੀ.ਐਸ.ਸੀ. ਨਰਸਿੰਗ ਸਮੈਸਟਰ ਤੀਸਰਾ ਦੇ ਵਿਦਿਆਰਥੀਆਂ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ | ਇਸ ਵਿਚ ਪਹਿਲੇ ਸਥਾਨ 'ਤੇ ਵਿਦਿਆਰਥੀ ਅਫਤਾਬ ਆਲਮ, ਹਰਸਿਮਰਨਜੀਤ ਕੌਰ, ਆਦਿਤਿਆ ਆਰਿਆ, ਦੂਜੇ ਸਥਾਨ 'ਤੇ ਸੁਸ਼ਾਂਤ ਕੁਮਾਰ, ਤੀਸਰੇ ਸਥਾਨ 'ਤੇ ਸਮਰੀਨ ਕੌਰ, ਵੰਸ਼ਿਕਾ, ਕਰਨਬੀਰ ਸਿੰਘ, ਕੋਮਲ ਕੁਮਾਰੀ, ਏਵਨਪ੍ਰੀਤ ਕੌਰ, ਮਨਪ੍ਰੀਤ ਕੌਰ ਨੇ ਸ਼ਾਨਦਾਰ ਨਤੀਜਾ ਦੇ ਕੇ ਆਪਣੇ ਮਾਤਾ-ਪਿਤਾ ਤੇ ਡਾ. ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ. ਮਾਲਤੀ ਥਾਪਰ ਤੇ ਸਾਰੇ ਸਟਾਫ਼ ਦੇ ਸੀਨੀਅਰ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਡਾ. ਥਾਪਰ ਨੇ ਵਿਦਿਆਰਥੀਆਂ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਇਸ ਤੋਂ ਅੱਗੇ ਹੋਰ ਮਿਹਨਤ ਕਰੋ ਤੇ ਤਰੱਕੀ ਦੀਆਂ ਉਚਾਈਆਂ ਛੂਹੋ ਤੇ ਸਮਾਜ ਦੀ ਸੇਵਾ ਕਰੋ |