ਸਮਾਧ ਭਾਈ, 8 ਨਵੰਬਰ (ਜਗਰੂਪ ਸਿੰਘ ਸਰੋਆ)-ਸਤਿ ਕਰਤਾਰ ਸੇਵਾ ਸੁਸਾਇਟੀ ਸਮਾਧ ਭਾਈ ਵਲੋਂ ਸੇਵਾਦਾਰ ਅਜੈਬ ਸਿੰਘ ਦੀ ਅਗਵਾਈ ਹੇਠ ਤੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਦੇ ਸਹਿਯੋਗ ਨਾਲ ਮਿਤੀ 14 ਦਸੰਬਰ ਦਿਨ ਐਤਵਾਰ ਨੂੰ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ 83 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕੀਤੇ ਜਾ ਰਹੇ ਹਨ | ਇਸ ਸੰਬੰਧੀ ਸੁਸਾਇਟੀ ਦੇ ਪ੍ਰਧਾਨ ਸਾਬਕਾ ਸਰਪੰਚ ਗੁਰਦਰਸ਼ਨ ਸਿੰਘ ਧਾਲੀਵਾਲ ਤੇ ਖ਼ਜ਼ਾਨਚੀ ਦੇਵੀ ਦਿਆਲ ਸ਼ਰਮਾ ਨੇ ਦੱਸਿਆ ਕਿ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਹੋ ਰਹੇ ਇਸ ਸਮਾਗਮ 'ਚ ਦਾਨੀ ਸੱਜਣਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਨਵੇਂ ਵਿਆਹੇ ਜੋੜੇ ਨੂੰ ਲੋੜੀਂਦਾ ਘਰੇਲੂ ਸਮਾਨ ਉਪਹਾਰ ਵਜੋਂ ਦਿੱਤਾ ਜਾਵੇਗਾ | ਇਸ ਮੌਕੇ ਮੀਤ ਪ੍ਰਧਾਨ ਰਣਜੀਤ ਸਿੰਘ ਰੌਂਤਾ, ਬੂਟਾ ਸਿੰਘ ਸਮਾਧ ਭਾਈ, ਲਖਵੀਰ ਸਿੰਘ ਭਾਈ ਰੂਪਾ, ਸਿਕੰਦਰ ਸਿੰਘ ਕੋਇਰ ਸਿੰਘ ਵਾਲਾ, ਦੇਵ ਸਿੰਘ ਰੰਧਾਵਾ, ਜਸਵਿੰਦਰ ਸਿੰਘ ਜੱਸੀ, ਧਨਵੰਤ ਸਿੰਘ ਰੌਂਤਾ, ਜਸਵਿੰਦਰ ਸਿੰਘ ਜੱਸੀ, ਬਲਦੇਵ ਸਿੰਘ ਗੰਢੂ, ਜਸਵੰਤ ਸਿੰਘ ਢਿੱਲੋਂ, ਬਾਦਲ ਸਿੰਘ ਗੰਢੂ ਆਦਿ ਹਾਜ਼ਰ ਸਨ |