ਮੋਗਾ, 20 ਨਵੰਬਰ (ਗੁਰਤੇਜ ਸਿੰਘ ਬੱਬੀ)-ਅੱਜ ਸਥਾਨਕ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਮੋਗਾ ਵਿਚ ਜਿੱਥੇ ਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਵਲੋਂ ਭਾਜਪਾ ਦਾ ਦਫ਼ਤਰ ਖੋਲਿ੍ਹਆ ਗਿਆ ਸੀ | ਅੱਜ ਸਵੇਰੇ ਉੱਥੇ ਵੇਖਿਆ ਗਿਆ ਕਿ 'ਭਾਰਤੀ ਪੰਜਾਬ ਕੇ ਵਾਸੀ ਖ਼ਾਲਿਸਤਾਨ ਵਿਰੋਧੀ' ਵਲੋਂ ਪੋਸਟਰ ਚਿਪਕਾਇਆ ਗਿਆ | ਜਿਸ ਵਿਚ ਹਿੰਦੀ ਵਿਚ ਹੱਥ ਲਿਖਤ ਨਾਲ ਭਾਰਤੀ ਜਨਤਾ ਪਾਰਟੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਬੰਦ ਕੀਤਾ ਜਾਵੇ ਜੇਕਰ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ 'ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਬੈਨ ਕਰ ਕੇ ਜਲਾ ਕਰ ਰਾਖ ਕਰ ਦੇਂਗੇ ਬਿਨਾਂ ਕਿਸੀ ਕੋ ਹਾਨੀ ਪਹੁੰਚਾਏ' | ਇਹ ਪੋਸਟਰ ਅੱਜ ਸ਼ਹਿਰ ਵਿਚ ਵੱਡੀ ਚਰਚਾ ਦਾ ਵਿਸ਼ਾ ਬਣਿਆਂ ਰਿਹਾ | ਜਦੋਂ ਇਸ ਗੱਲ ਦਾ ਪਤਾ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੂੰ ਲੱਗਾ ਤਾਂ ਉਹ ਮੌਕੇ 'ਤੇ ਪੁੱਜੇ ਅਤੇ ਪੋਸਟਰ ਲਾਉਣ ਵਾਲੇ ਸੰਗਠਨ ਦੇ ਮੈਂਬਰਾਂ ਨੂੰ ਆਸ ਪਾਸ ਲੱਗੇ ਕੈਮਰਿਆਂ ਰਾਹੀਂ ਲੱਭਣ ਦੀ ਕੋਸ਼ਿਸ਼ ਕੀਤੀ ਗਈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਵਾਲਿਆਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ ਤੇ ਮੋਗਾ ਪੁਲਿਸ ਨੇ ਉਕਤ ਪੋਸਟਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ |