10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਰਾਜਿੰਦਰ ਸਿੰਘ ਖੋਟੇ ਦਾਣਾ ਮੰਡੀਆਂ ’ਚ ਲੋੜਵੰਦ ਮਜ਼ਦੂਰਾਂ ਦੀ ਕਰ ਰਹੇ ਲਗਾਤਾਰ ਸੇਵਾ

ਬੱਧਨੀ ਕਲਾਂ, 9 ਨਵੰਬਰ (ਸੰਜੀਵ ਕੋਛੜ)-ਸੂਬੇ ਭਰ ‘ਚ ਝੋਨੇ ਦੀ ਕਟਾਈ ਤਕਰੀਬਨ ਮੁਕੰਮਲ ਹੋ ਚੁੱਕੀ ਹੈ ਤੇ ਹੁਣ ਦਾਣਾ ਮਾਰਕੀਟ ਕਮੇਟੀ ਬੱਧਨੀ ਕਲਾਂ, ਨਿਹਾਲ ਸਿੰਘ ਵਾਲਾ ਦੇ ਅਧੀਨ ਆਉਂਦੀਆਂ ਮੰਡੀਆਂ ਵਿਚ ਝੋਨੇ ਦੀ ਛਟਾਈ ਅਤੇ ਬੋਰੀਆਂ ਭਰਨ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ, ਮੰਡੀਆਂ ਵਿਚ ਝੋਨੇ ਦੀ ਛਟਾਈ ਅਤੇ ਭਰਾਈ ਵਿਚ ਗਰੀਬ ਮਜ਼ਦੂਰ ਦਿਨ ਰਾਤ ਇਕ ਕਰਕੇ ਕੰਮ ਰਹੇ ਹਨ ਅਤੇ ਉਨ੍ਹਾਂ ਨੂੰ ਅਨੇਕਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਮੈਡੀਸਨ ਮੈਨ ਵਜੋਂ ਜਾਣੇ ਜਾਂਦੇ ਰਾਜਿੰਦਰ ਸਿੰਘ ਖੋਟੇ ਜੋ ਕਿ ਪਹਿਲਾਂ ਹੀ ਅਨੇਕਾਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇ ਕੇ ਅਤੇ ਉਨ੍ਹਾਂ ਦੇ ਜ਼ਖ਼ਮਾਂ ਨੂੰ ਭਰਨ ਲਈ ਇਲਾਜ ਕਰਦਿਆਂ ਅਨੇਕਾਂ ਸੰਸਥਾਵਾਂ ਅਤੇ ਸੂਬੇ ਦੇ ਗਵਰਨਰ ਤੋਂ ਵੀ ਸਨਮਾਨਿਤ ਹੋ ਚੁੱਕੇ ਹਨ, ਹੁਣ ਉਨ੍ਹਾਂ ਵਲੋਂ ਲੋੜਵੰਦਾਂ ਦੀ ਜ਼ਰੂਰਤ ਨੂੰ ਸਮਝਦਿਆਂ ਦਾਣਾ ਮੰਡੀਆਂ ‘ਚ ਜਾ ਕੇ ਮਜ਼ਦੂਰਾਂ ਦੀ ਸਹਾਇਤਾ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਮਾਹਿਰ ਡਾਕਟਰਾਂ ਦੀਆਂ ਹਦਾਇਤਾਂ ਅਨੁਸਾਰ ਮਜ਼ਦੂਰਾਂ ਨੂੰ ਜਰੂਰੀ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆ ਹਨ ਤੇ ਝੋਨੇ ਦੀ ਛਟਾਈ ਦੌਰਾਨ ਜਿਨ੍ਹਾਂ ਮਜ਼ਦੂਰਾਂ ਦੀਆਂ ਅੱਖਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀਆਂ ਹਨ, ਉਨ੍ਹਾਂ ਨੂੰ ਅੱਖਾਂ ਦੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾ ਰਹੀਆ ਹਨ। ਐਲਰਜੀ ਤੋਂ ਖ਼ਾਰਸ਼ ਅਤੇ ਜ਼ਖ਼ਮ ਭਰਨ ਲਈ ਮਲ੍ਹਮਾਂ, ਦਰਦਾਂ ਦੀਆਂ ਮਲ੍ਹਮਾਂ, ਭਰਾਈ ਸਮੇਂ ਹੱਥਾਂ ਵਿਚ ਲੋਹੇ ਦੀ ਪੀਪੇ ਨਾਲ ਹੋਏ ਜ਼ਖ਼ਮਾਂ ਦੇ ਲਈ ਮਲ੍ਹਮ ਪੱਟੀ, ਮਲਟੀ ਵਿਟਾਮਿਨ ਤੋਂ ਇਲਾਵਾ ਹੋਰ ਵੀ ਜਰੂਰੀ ਦਵਾਈਆਂ ਦਿੱਤੀਆਂ ਗਈਆਂ।

ਅਜੀਤ ਡੈਸਕ 10-11-2026

ਪਿਛਲੀ ਖ਼ਬਰ ਮਾਊਂਟ ਇੰਟਰਨੈਸ਼ਨਲ ਸਕੂਲ ’ਚ ਦੀਵਾਲੀ ਮਨਾਈ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਸਕੂਲ ਸੁਖਾਨੰਦ ’ਚ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।