ਨੱਥੂਵਾਲਾ ਗਰਬੀ, 21 ਜੁਲਾਈ (ਨਵਦੀਪ ਸਿੰਘ)-ਇਥੋਂ ਨੇੜਲੇ ਪਿੰਡ ਭੇਖਾ ਦੇ ਇਕ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਿਵਾਰ 'ਤੇ ਉਸ ਸਮੇਂ ਮੁਸੀਬਤਾਂ ਦਾ ਪਹਾੜ ਡਿੱਗ ਪਿਆ ਜਦ ਉਹ ਖੇਤ 'ਚ ਝੋਨਾ ਲਾਉਣ ਗਏ ਸਨ ਕਿ ਦੁਪਹਿਰ ਸਮੇਂ ਬਿਜਲੀ ਸ਼ਾਟ ਹੋਣ ਨਾਲ ਘਰ 'ਚ ਸਾਮਾਨ ਨੂੰ ਅੱਗ ਲੱਗ ਗਈ | ਸੁਖਵਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਅੱਗ ਲੱਗਣ ਨਾਲ ਇਕ ਐਲ. ਸੀ. ਡੀ., ਇਕ ਛੱਤ ਵਾਲਾ ਪੱਖਾ ਇਕ ਬੈੱਡ ਸੜ ਗਿਆ ਅਤੇ ਕੁਝ ਕੱਪੜੇ ਤੇ ਫ਼ਰਿਜ ਵੀ ਥੋੜੀ ਪਿਘਲ ਗਈ | ਉਨ੍ਹਾਂ ਦੱਸਿਆ ਕਿ ਅਸੀਂ ਝੋਨੇ ਦੀ ਲਵਾਈ ਲਈ ਅੱਠ ਹਜ਼ਾਰ ਰੁਪਏ ਕਿਸੇ ਜ਼ਿਮੀਂਦਾਰ ਤੋਂ ਲਿਆਂਦੇ ਸਨ ਉਹ ਵੀ ਬੈੱਡ ਉੱਪਰ ਪਏ ਸੜ ਕੇ ਸੁਆਹ ਹੋ ਗਏ | ਪੀੜਤ ਪਰਿਵਾਰ ਦਾ ਲਗਪਗ ਇਕ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਇਸ ਸਮੇਂ ਪੀੜਤ ਪਰਿਵਾਰ ਦੇ ਘਰ ਪਹੁੰਚੇ ਕੁਝ ਕਿਸਾਨ ਆਗੂਆਂ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਤੇ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਹੈ, ਇਸ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ ਤੇ ਗਰੀਬ ਪਰਿਵਾਰ ਨੂੰ ਸਦਮੇ ਵਿਚੋਂ ਕੱਢਿਆ ਜਾਵੇ |