22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਨਰੇਗਾ ਕਾਮੇ 25 ਨੂੰ ਕੇਂਦਰ ਵਲੋਂ ਨਰੇਗਾ ਹੱਕ ਨੂੰ ਖੋਹਣ ਵਿਰੁੱਧ ਮੁਜ਼ਾਹਰਾ ਕਰਨਗੇ-ਜਗਸੀਰ ਖੋਸਾ, ਸਵਰਾਜ ਢੁੱਡੀਕੇ

ਅਜੀਤ ਡੈਸਕ 22-07-2025
ਮੋਗਾ, 21 ਜੁਲਾਈ (ਸੁਰਿੰਦਰਪਾਲ ਸਿੰਘ)-ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰ ਕੇ ਸਰਬੱਤ ਦੇ ਭਲੇ ਵਾਲਾ ਸਮਾਜ ਸਿਰਜਣ ਲਈ ਲਾਮਬੰਦੀ ਸਮੇਂ ਦੀ ਮੁੱਖ ਲੋੜ ਹੈ | ਇਹ ਪ੍ਰਗਟਾਵਾ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਸਿੰਘ ਖੋਸਾ ਤੇ ਜ਼ਿਲ੍ਹਾ ਆਗੂ ਸਵਰਾਜ ਸਿੰਘ ਢੁੱਡੀਕੇ ਨੇ ਬਲਾਕ ਮੋਗਾ-1 ਦੇ ਨੱਥੂਵਾਲਾ ਜਦੀਦ ਅਤੇ ਝੰਡੇਆਣਾ ਸਰਕੀ ਵਿਖੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਇਨ੍ਹਾਂ ਚਾਲਾਂ ਤੋਂ ਪਿੰਡਾਂ ਦੇ ਮਜ਼ਦੂਰ ਭਲੀਭਾਂਤ ਜਾਣੂੰ ਹਨ, ਜਿਸ ਕਾਰਨ ਨਰੇਗਾ ਮਜ਼ਦੂਰ ਨਰੇਗਾ ਹੱਕ ਨੂੰ ਖੋਹਣ ਵਿਰੁੱਧ ਲਾਮਬੰਦ ਹੋ ਰਹੇ ਹਨ | ਆਗੂਆਂ ਨੇ ਕਿਹਾ ਕਿ ਨਰੇਗਾ ਹਾਜ਼ਰੀ ਜਾਬ ਕਾਰਡ 'ਤੇ ਲਵਾਉਣ, ਕੰਮ ਅਰਜ਼ੀ ਦੀ ਰਸੀਦ ਨਾ ਦੇਣ ਵਾਲੇ ਵਿਰੁੱਧ ਕਾਰਵਾਈ ਕਰਵਾਉਣ, ਕੰਮ ਅਰਜ਼ੀ ਦੀ ਰਸੀਦ ਯਕੀਨੀ ਬਣਾਉਣ, ਕੀਤੇ ਕੰਮ ਦੇ ਪੈਸੇ 15 ਦਿਨਾਂ 'ਚ ਯਕੀਨੀ ਕਰਵਾਉਣ, ਕੰਮ ਨਾ ਦੇਣ ਦੀ ਸੂਰਤ 'ਚ ਬੇਰੁਜ਼ਗਾਰੀ ਭੱਤਾ ਲੈਣ ਲਈ, ਨਰੇਗਾ ਮੇਟਾ ਨੂੰ ਉਜਰਤ ਸੈਮੀ ਸਕਿੱਲਡ ਵਾਲੀ ਜੋ ਕਿ 500 ਦੇ ਕਰੀਬ ਬਣਦੀ ਹੈ, ਦਿਵਾਉਣ ਅਤੇ ਉਨ੍ਹਾਂ ਦੀ ਇਹ ਅਦਾਇਗੀ ਨਰੇਗਾ ਫ਼ੰਡ ਦੇ 40 ਫ਼ੀਸਦੀ ਮੈਟੀਰੀਅਲ ਵਾਲੇ ਹਿੱਸੇ 'ਚੋਂ ਦਿਵਾਉਣ, ਕੰਮ ਵਾਲੀ ਜਗ੍ਹਾ 'ਤੇ ਕਾਨੂੰਨ ਮੁਤਾਬਿਕ ਸਹੂਲਤਾਂ, ਨਰੇਗਾ ਕੰਮ ਦੇ ਦਿਨਾਂ ਦੀ ਗਰੰਟੀ 200 ਦਿਨ ਕਰਵਾਉਣ ਤੇ ਦਿਹਾੜੀ 1000 ਪ੍ਰਤੀ ਦਿਨ ਕਰਵਾਉਣ ਆਦਿ ਮੰਗਾਂ ਲਈ ਮੋਗਾ ਜ਼ਿਲ੍ਹਾ ਦੇ ਨਰੇਗਾ ਕਾਮੇ 25 ਜੁਲਾਈ ਨੂੰ ਡੀ. ਸੀ. ਦਫ਼ਤਰ ਅੱਗੇ ਮੁਜ਼ਾਹਰਾ ਕਰਨਗੇ | ਮੀਟਿੰਗ ਨੂੰ ਬਲਜਿੰਦਰ ਕੌਰ, ਲਖਵੀਰ ਕੌਰ ਅਤੇ ਸਿਮਰਜੀਤ ਕੌਰ ਨੇ ਵੀ ਸੰਬੋਧਨ ਕੀਤਾ |
ਪਿਛਲੀ ਖ਼ਬਰ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈਲਫੇਅਰ ਐਸੋਸੀਏਸ਼ਨ ਦੇ ਵਫ਼ਦ ਨੇ ਵਧੀਕ ਡਾਇਰੈਕਟਰ ਸੀ.ਜੀ.ਐਸ.ਐਸ. ਚੰਡੀਗੜ੍ਹ... ਅਗਲੀ ਖ਼ਬਰ ਭੇਖਾ ਵਿਖੇ ਬਿਜਲੀ ਸ਼ਾਟ ਕਾਰਨ ਲੱਗੀ ਅੱਗ, ਪਰਿਵਾਰ ਦਾ ਹੋਇਆ ਭਾਰੀ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।