ਮੋਗਾ, 21 ਜੁਲਾਈ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਰੂਰਲ ਐਨ. ਜੀ. ਓ. ਕਲੱਬਜ਼ ਐਸੋਸੀਏਸ਼ਨ ਬਲਾਕ ਮੋਗਾ-1 ਦੀ ਚੋਣ ਸੰਬੰਧੀ ਮੀਟਿੰਗ ਮਾਂ ਦੁਰਗਾ ਮੰਦਰ ਬੁੱਘੀਪੁਰਾ (ਮੋਗਾ) ਵਿਖੇ ਜ਼ਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਹਰਜਿੰਦਰ ਸਿੰਘ ਚੁਗਾਵਾਂ, ਸੁਖਦੇਵ ਸਿੰਘ ਬਰਾੜ, ਗੋਕਲ ਚੰਦ ਬੁੱਘੀਪੁਰਾ, ਡਾ. ਬਲਦੇਵ ਸਿੰਘ ਧੂੜਕੋਟ ਦੀ ਦੇਖ-ਰੇਖ ਵਿਚ ਹੋਈ | ਮੀਟਿੰਗ 'ਚ ਬਲਾਕ ਦੀਆਂ 16 ਕਲੱਬਾਂ ਨੇ ਹਿੱਸਾ ਲਿਆ | ਮੀਟਿੰਗ 'ਚ ਜ਼ਿਲ੍ਹਾ ਅਤੇ ਬਲਾਕ ਕਮੇਟੀਆਂ ਨੇ ਆਪਣੇ ਦੋ ਸਾਲਾਂ ਦੇ ਕੰਮਾਂ ਦਾ ਲੇਖਾ-ਜੋਖਾ ਤੇ ਭਵਿੱਖ ਵਿਚ ਕਰਨ ਵਾਲੇ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ | ਉਪਰੰਤ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਰਾਮੂੰਵਾਲਾ ਨੇ ਬਲਾਕ ਕਮੇਟੀ ਭੰਗ ਕੀਤੀ | ਚੋਣ ਦੀ ਕਾਰਵਾਈ ਚਲਾਉਂਦਿਆਂ ਸਰਬ ਸੰਮਤੀ ਨਾਲ ਸਰਪ੍ਰਸਤ ਬਲਦੇਵ ਸਿੰਘ ਧੂੜਕੋਟ, ਚੇਅਰਮੈਨ ਕੁਲਵਿੰਦਰ ਸਿੰਘ ਰਾਮੂੰਵਾਲਾ, ਮੁੱਖ ਸਲਾਹਕਾਰ ਜਸਵੀਰ ਸਿੰਘ ਡਾਲਾ, ਪ੍ਰਧਾਨ ਜਸਵੰਤ ਸਿੰਘ ਪੁਰਾਣੇ ਵਾਲਾ, ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਮਟਵਾਣੀ, ਮੀਤ ਪ੍ਰਧਾਨ ਰਿਸ਼ੀ ਬਾਵਾ ਤੇ ਕਮਲਜੀਤ ਸਿੰਘ, ਜਰਨਲ ਸਕੱਤਰ ਕਿ੍ਸ਼ਨ ਸਿੰਘ ਧੂੜਕੋਟ ਚੜ੍ਹਤ ਸਿੰਘ ਵਾਲਾ, ਖ਼ਜ਼ਾਨਚੀ ਅਕਬਰ ਖਾਨ ਚੜਿੱਕ, ਆਡੀਟਰ ਸੁਖਦੇਵ ਸਿੰਘ ਚੁਗਾਵਾਂ, ਜਥੇਬੰਦਕ ਸਕੱਤਰ ਜੋਗਿੰਦਰ ਸਿੰਘ ਬੁੱਘੀਪੁਰਾ ਨੂੰ ਚੁਣਿਆ ਗਿਆ | ਇਸ ਮੌਕੇ ਟਰੱਸਟੀ ਅਵਤਾਰ ਸਿੰਘ ਘੋਲੀਆ, ਰੂਰਲ ਐਨ. ਜੀ. ਓ. ਦੇ ਜ਼ਿਲ੍ਹਾ ਪੈੱ੍ਰਸ ਸਕੱਤਰ ਭਵਨਦੀਪ ਸਿੰਘ ਪੁਰਬਾ, ਬਲਾਕ ਪ੍ਰਧਾਨ ਜਗਜੀਤ ਸਿੰਘ ਖਹਿਰਾ, ਬਲਾਕ ਪ੍ਰਧਾਨ ਜਗਤਾਰ ਸਿੰਘ ਜਾਨੀਆ, ਜੁਗਿੰਦਰ ਸਿੰਘ, ਹਰਪ੍ਰੀਤ ਸਿੰਘ ਮੱਦੋਕੇ, ਜਸਵੀਰ ਸਿੰਘ ਮੱਦੋਕੇ, ਹਰਜਿੰਦਰ ਸਿੰਘ, ਭਗਵੰਤ ਸਿੰਘ, ਗੁਰਪ੍ਰੀਤ ਸਿੰਘ, ਪ੍ਰੀਤਮ ਸਿੰਘ, ਜਤਿੰਦਰ ਸਿੰਘ, ਜਗਮੋਹਨ ਸਿੰਘ, ਜਸਕਰਨ ਸਿੰਘ ਤਖਾਣਵੱਧ, ਸੁਖਵਿੰਦਰ ਸਿੰਘ, ਹਰਮਨਦੀਪ ਸਿੰਘ, ਲਖਬੀਰ ਸਿੰਘ, ਹਰਿੰਦਰ ਸਿੰਘ ਕਪੂਰੇ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |