22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਬਦਲਾਅ ਦੇ ਨਾਂਅ 'ਤੇ ਆਈ ਮਾਨ ਸਰਕਾਰ ਨੇ ਅਜੇ ਤੱਕ ਇਕ ਵੀ ਨਵੀਂ ਬੱਸ ਰੋਡਵੇਜ਼ 'ਚ ਨਹੀਂ ਪਾਈ-ਆਗੂ

ਅਜੀਤ ਡੈਸਕ 22-07-2025
ਮੋਗਾ, 21 ਜੁਲਾਈ (ਸੁਰਿੰਦਰਪਾਲ ਸਿੰਘ)-ਪੰਜਾਬ ਰੋਡਵੇਜ਼ ਮੋਗਾ 'ਚ ਕੰਮ ਕਰਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਨੇ ਮੁੱਖ ਦਫ਼ਤਰ ਵਲੋਂ ਕੀਤੇ ਉਨ੍ਹਾਂ ਹੁਕਮਾਂ 'ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ, ਜਿਸ 'ਚ ਸਰਕਾਰੀ ਬੱਸਾਂ ਦਾ ਬਣਦਾ ਕਾਊਾਟਰ ਟਾਈਮ ਕੇਵਲ ਸੰਬੰਧਿਤ ਡਿਪੂ ਦੀ ਬੱਸ ਹੀ ਲਗਾ ਸਕੇਗੀ ਜਦ ਕਿ ਵਿਭਾਗ ਇਕ ਹੈ ਤੇ ਸਮੂਹ ਡਿਪੂਆਂ ਦਾ ਓਪਰੇਟਰ ਵੀ ਇਕ ਹੈ | ਨਿੱਜੀ ਟਰਾਂਸਪੋਰਟ ਵਲੋਂ ਇਕ ਪਟੀਸ਼ਨ ਦੇ ਆਧਾਰ 'ਤੇ ਹੋਈ ਕਾਰਵਾਈ ਦੇ ਸੰਬੰਧ 'ਚ ਇਹ ਹੁਕਮ ਕੀਤੇ ਗਏ ਹਨ, ਪਰ ਸਵਾਲ ਇਹ ਹੈ ਕਿ ਪਹਿਲੀ ਵਿਭਾਗੀ ਚਿੱਠੀ ਜਿਸ 'ਚ ਸਰਕਾਰੀ ਬੱਸ ਕਿਸੇ ਵੀ ਡਿਪੂ ਦਾ ਸਰਕਾਰੀ ਟਾਈਮ ਕਵਰ ਕਰ ਸਕਦੀ ਦੇ ਸਖ਼ਤ ਹੁਕਮ ਜਾਰੀ ਕੀਤੇ ਗਏ ਸਨ, ਉਸ ਚਿੱਠੀ ਦਾ ਆਧਾਰ ਕੀ ਸੀ? ਜਾਪਦਾ ਹੈ ਕਿ ਮੁੱਖ ਦਫ਼ਤਰ ਦੁਆਰਾ ਕਾਨੂੰਨੀ ਪੱਖ ਤੋਂ ਵਿਭਾਗ ਦੇ ਹੱਕ 'ਚ ਕਿਸੇ ਕਿਸਮ ਦੀ ਜਿਰਾਹ ਨਹੀਂ ਕੀਤੀ ਗਈ ਸਗੋਂ ਆਪਣੇ ਵਲੋਂ ਹੀ ਕੀਤੇ ਹੋਏ ਹੁਕਮ ਤੁਰੰਤ ਵਾਪਸ ਲੈ ਲਏ ਗਏ ਜਦ ਕਿ ਮੋਟਰ ਵਹੀਕਲ ਐਕਟ 1988 ਦੇ ਜਿਸ ਸੈਕਸ਼ਨ ਦੀ ਉਲੰਘਣਾ ਦਾ ਹਵਾਲਾ ਦੇ ਕੇ ਹੁਣ ਵਾਲੇ ਹੁਕਮ ਕੀਤੇ ਗਏ ਹਨ, ਉਸ ਐਕਟ 'ਚ ਬੱਸਾਂ ਦੇ ਕਾਊਾਟਰ ਟਾਈਮ ਦਾ ਕੋਈ ਜ਼ਿਕਰ ਹੀ ਨਹੀਂ ਹੈ | ਬਹੁਤ ਸਾਰੀਆਂ ਨਿੱਜੀ ਟਰਾਂਸਪੋਰਟ ਦੀਆਂ ਬੱਸਾਂ ਵੀ ਕਿਸੇ ਇਕ ਪਰਮਿਟ ਜਾਂ ਮਾਲਕ ਕੋਲ ਨਹੀਂ ਬਲਕਿ ਬਹੁਤ ਸਾਰੀਆਂ ਵੱਡੀ ਪੱਧਰ 'ਤੇ ਟੈਕਸ ਬਚਾਉਣ ਤੇ ਪਰਮਿਟ ਦੀ ਦੁਰਵਰਤੋਂ ਕਰ ਕੇ ਚੱਲ ਰਹੀਆਂ ਹਨ ਜਿਸ 'ਤੇ ਨਜ਼ਰਸਾਨੀ ਕਰਨ ਦੀ ਲੋੜ ਹੈ | ਆਗੂਆਂ ਨੇ ਸਰਕਾਰ ਦੀਆਂ ਮਾੜੀਆਂ ਨੀਤਾਂ ਤੇ ਨੀਤੀਆਂ ਦੀ ਵੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਬਦਲਾਅ ਦੇ ਨਾਂਅ 'ਤੇ ਆਈ ਮੌਜੂਦਾ ਸਰਕਾਰ ਨੇ ਅਜੇ ਤੱਕ ਇਕ ਵੀ ਨਵੀਂ ਬੱਸ ਰੋਡਵੇਜ਼ 'ਚ ਨਹੀਂ ਪਾਈ | ਇਸ ਲਈ ਜ਼ਰੂਰੀ ਹੈ ਕਿ ਵਿਭਾਗ ਇਨ੍ਹਾਂ ਹੁਕਮਾਂ 'ਤੇ ਗੰਭੀਰ ਵਿਚਾਰ ਕਰੇ ਤੇ ਸਰਕਾਰ ਤੁਰੰਤ ਸਰਕਾਰੀ ਬੇੜੇ 'ਚ ਨਵੀਆਂ ਬੱਸਾਂ ਸ਼ਾਮਿਲ ਕਰੇ | ਜੇਕਰ
ਆਉਣ ਵਾਲੇ ਦਿਨਾਂ 'ਚ ਉੱਚ ਅਧਿਕਾਰੀ ਤੇ ਸਰਕਾਰ ਇਸ 'ਤੇ ਗ਼ੌਰ ਨਹੀਂ ਕਰਦੀ ਤਾਂ ਸਮੂਹ ਜਥੇਬੰਦੀਆਂ ਇਕਜੁੱਟ ਹੋ ਕੇ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣਗੀਆਂ, ਜਿਸ ਦੀ ਪੂਰੀ ਜ਼ਿੰਮੇਵਾਰੀ ਉੱਚ ਅਧਿਕਾਰੀਆਂ ਤੇ ਸਰਕਾਰ ਦੀ ਹੋਵੇਗੀ | ਇਸ ਮੌਕੇ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਵਲੋਂ ਗੁਰਜੰਟ ਕੋਕਰੀ, ਮਨਦੀਪ ਮਖੂ, ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਜਥੇਬੰਦੀ ਦੇ ਸੂਬਾ ਸਿੰਘ, ਗੁਰਪ੍ਰੀਤ ਸਿੰਘ, ਕਰਮਚਾਰੀ ਦਲ ਵਲੋਂ ਪਲਵਿੰਦਰ ਸਿੰਘ, ਪਨਬਸ ਸਟੇਟ ਟਰਾਂਸਪੋਰਟ ਜਥੇਬੰਦੀ ਵਲੋਂ ਆਗੂ ਚਾਨਣ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੁੱਘੀਪੁਰਾ ਵਿਖੇ ਜ਼ਿਲ੍ਹਾ ਰੂਰਲ ਐਨ. ਜੀ. ਓ. ਕਲੱਬਜ਼ ਐਸੋਸੀਏਸ਼ਨ ਬਲਾਕ ਮੋਗਾ-1 ਦੀ ਚੋਣ ਅਗਲੀ ਖ਼ਬਰ ਦੁੱਨੇਕੇ ਵਿਖੇ ਭਾਰਤ ਮਾਲਾ ਪ੍ਰਾਜੈਕਟ ਦੇ ਅਧਿਕਾਰੀ ਤੇ ਵਸਨੀਕ ਹੋਏ ਆਹਮੋ-ਸਾਹਮਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।