ਜਲੰਧਰ, 21 ਜੁਲਾਈ (ਐੱਮ. ਐੱਸ. ਲੋਹੀਆ)-ਆਧੁਨਿਕ ਤਕਨੀਕ 'ਕੋਰਟੀਕੋਬੇਸਲ' ਨਾਲ ਕਿਸੇ ਵੀ ਉਮਰ ਦੇ ਵਿਅਕਤੀ ਦੇ ਤਿੰਨ ਦਿਨਾਂ 'ਚ ਪੱਕੇ ਦੰਦ ਲਗਾਏ ਜਾ ਸਕਦੇ ਹਨ | ਦੰਦਾਂ ਦੀ ਮਾਹਿਰ ਡਾ. ਨੈਨਸੀ ਧੀਮਾਨ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੇ ਸਾਰੇ ਦੰਦ ਡਿੱਗ ਜਾਣ ਤੇ ਉਹ ਲਗਾਉਣ-ਲਾਹੁਣ ਵਾਲੇ ਦੰਦ ਨਾ ਲਗਵਾਉਣਾ ਚਾਹੁੰਦਾ ਹੋਵੇ, ਉਸ ਦੇ 'ਕੋਰਟੀਕੋਬੇਸਲ' ਤਕਨੀਕ ਨਾਲ ਪੱਕੇ ਦੰਦ ਲਗਾਏ ਜਾ ਸਕਦੇ ਹਨ, ਜਿਸ ਤੋਂ ਬਾਅਦ ਮਰੀਜ਼ ਉਨ੍ਹਾਂ ਨਾਲ ਖਾਣਾ ਸ਼ੁਰੂ ਕਰ ਸਕਦਾ ਹੈ | ਇਸ ਸੰਬੰਧੀ ਸਥਾਨਕ ਨਿਊ ਜਵਾਹਰ ਨਗਰ ਵਿਖੇ ਹਰਪ੍ਰੀਤ ਅੱਖਾਂ ਤੇ ਦੰਦਾਂ ਦੇ ਕੇਂਦਰ 'ਚ 21 ਜੁਲਾਈ ਤੋਂ 26 ਜੁਲਾਈ ਤੱਕ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲ ਰਹੇ ਵਿਸ਼ੇਸ਼ ਰਿਆਇਤੀ ਕੈਂਪ ਤੇ ਜਾਗਰੂਕਤਾ ਸੈਮੀਨਾਰ ਦੌਰਾਨ ਡਾ. ਨੈਨਸੀ ਧੀਮਾਨ ਨੇ ਦੱਸਿਆ ਕਿ ਇਸ ਤਕਨੀਕ ਨਾਲ ਘਸੀ ਹੱਡੀ ਵਾਲੇ ਜਾਂ ਸ਼ੂਗਰ ਦੇ ਰੋਗੀਆਂ ਦੇ ਵੀ ਪੱਕੇ ਦੰਦ ਲਗਾਏ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਇਸ ਨਵੀਂ ਵਿਧੀ ਨਾਲ ਜੇਕਰ ਸਿਰਫ਼ ਉੱਪਰ ਜਾਂ ਹੇਠਲੇ ਦੰਦ ਲਗਵਾਉਣੇ ਹੋਣ ਜਾਂ ਕੇਵਲ 2-3 ਦੰਦ ਹੀ ਲਗਵਾਉਣੇ ਹਨ ਤਾਂ ਉਹ ਵੀ ਲਗਾਏ ਜਾ ਸਕਦੇ ਹਨ | ਪਿਛਲੇ 10 ਸਾਲਾਂ ਦੌਰਾਨ 15 ਹਜ਼ਾਰ ਤੋਂ ਵੱਧ ਇੰਪਲਾਂਟ ਲਗਾ ਚੁੱਕੀ ਡਾ. ਨੈਨਸੀ ਧੀਮਾਨ ਨੇ ਦੱਸਿਆ ਕਿ ਇਹ ਤਕਨੀਕ ਉਨ੍ਹਾਂ ਮਰੀਜ਼ਾਂ ਲਈ ਵੀ ਕਾਰਗਰ ਹੈ, ਜਿਨ੍ਹਾਂ ਦਾ ਕਿਸੇ ਹਾਦਸੇ 'ਚ ਜਬਾੜਾ ਟੁੱਟ ਗਿਆ ਹੋਵੇ |
ਆਧੁਨਿਕ ਤਕਨੀਕ ਨਾਲ ਵਡੇਰੀ ਉਮਰ ਦੇ ਬਜ਼ੁਰਗ ਵੀ ਲਗਵਾ ਸਕਦੇ ਹਨ 3 ਦਿਨਾਂ 'ਚ ਪੱਕੇ ਦੰਦ <br/>
ਅਜੀਤ ਡੈਸਕ
22-07-2025