31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਲੰਢੇਕੇ 'ਚ ਸਾਲਾਨਾ ਜਾਗਰਣ ਕਰਵਾਇਆ

ਅਜੀਤ ਡੈਸਕ 20-07-2025
ਮੋਗਾ, 19 ਜੁਲਾਈ (ਸੁਰਿੰਦਰਪਾਲ ਸਿੰਘ)-ਧਾਰਮਿਕ ਇਕੱਠ ਨੌਜਵਾਨਾਂ ਨੂੰ ਨਸ਼ਿਆਂ ਅਤੇ ਬੁਰਾਈਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਆਪਣੀ ਸੰਸਕਿ੍ਤੀ ਤੇ ਸੰਸਕਾਰ ਨਾਲ ਜੋੜਨ ਵਿਚ ਮਦਦ ਕਰਦੇ ਹਨ | ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਧਾਰਮਿਕ ਇਕੱਠਾਂ ਵਿਚ ਲਿਆਉਣਾ ਚਾਹੀਦਾ ਹੈ, ਤਾਂ ਜੋ ਉਹ ਸਾਡੀ ਪ੍ਰਾਚੀਨ ਸਭਿਅਤਾ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ | ਉਪਰੋਕਤ ਵਿਚਾਰ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਲੰਢੇਕੇ ਵਿਚ ਆਚਾਰੀਆ ਸੰਦੀਪ ਸ਼ਰਮਾ ਦੀ ਅਗਵਾਈ ਹੇਠ ਮੰਦਰ ਵਿਚ ਕਰਵਾਏ ਮਾਂ ਭਗਵਤੀ ਦੇ ਸਾਲਾਨਾ ਜਾਗਰਣ 'ਚ ਪ੍ਰਾਰਥਨਾ ਕਰਦੇ ਹੋਏ ਪ੍ਰਗਟ ਕੀਤੇ | ਇਸ ਮੌਕੇ ਭਾਜਪਾ ਦੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਕੌਂਸਲਰ ਜਸਵਿੰਦਰ ਸਿੰਘ ਕਾਕਾ, ਰਵੀ ਗਰੋਵਰ ਉੱਤਰੀ ਮੰਡਲ ਪ੍ਰਧਾਨ, ਉਮਾਕਾਂਤ, ਸ਼ਸ਼ੀਕਾਂਤ ਪਾਂਡੇ, ਪੰਡਤ ਰਵੀ ਦੱਤ ਸ਼ਰਮਾ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ | ਇਸ ਜਾਗਰਨ 'ਚ ਭਜਨ ਗਾਇਕਾਂ ਨੇ ਮਾਂ ਭਗਵਤੀ ਦੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ ਅਤੇ ਰਾਤ ਭਰ ਅਖੰਡ ਲੰਗਰ ਤੇ ਚਾਹ ਵਰਤਾਈ ਗਈ |
ਪਿਛਲੀ ਖ਼ਬਰ ਬੇਸਹਾਰਾ ਪਸ਼ੂਆਂ ਦੇ ਮੁੱਦੇ 'ਤੇ ਵਿਧਾਨ ਸਭਾ 'ਚ ਗਰਜੇ ਵਿਧਾਇਕ ਬਿਲਾਸਪੁਰ ਅਗਲੀ ਖ਼ਬਰ ਮਾਤਾ ਚਿੰਤਪੁਰਨੀ ਵਿਖੇ ਪ੍ਰੇਮ ਭਵਨ ਦਾ ਨਿਰਮਾਣ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।