ਬਾਘਾ ਪੁਰਾਣਾ, 19 ਜੁਲਾਈ (ਟਿੰਕੂ ਕਾਠਪਾਲ)-ਮਾਤਾ ਚਿੰਤਪੁਰਨੀ ਵਿਖੇ ਯਾਤਰੀਆਂ ਦੀ ਸਹੂਲਤ ਲਈ ਪ੍ਰੇਮ ਭਵਨ ਦਾ ਨਿਰਮਾਣ ਐਨ.ਆਰ.ਆਈ. ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 36 ਮਰਲੇ ਜਗਾ ਵਿਚ ਨਿਰਮਾਣ ਬੀਤੇ ਦਿਨੀਂ ਸ਼ੁਰੂ ਕੀਤਾ ਗਿਆ | ਜਿਸ ਦੀ ਸ਼ੁਰੂਆਤ ਸਵ: ਪ੍ਰੇਮ ਨਾਥ ਗਰਗ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਅਤੁਲ ਗਰਗ, ਸੁਨੀਲ ਗਰਗ ਅਤੇ ਸੰਜੀਵ ਗਰਗ ਵਿਨੀਪੈਗ ਕੈਨੇਡਾ ਪਰਿਵਾਰ ਵਲੋਂ ਦਾਨ ਰਾਸ਼ੀ ਦੇ ਕੇ ਕੀਤੀ | ਇਸ ਤੋਂ ਪਹਿਲਾਂ ਪੂਜਨ ਕੀਤਾ ਗਿਆ | ਇਸ ਮੌਕੇ ਬਾਘਾ ਪੁਰਾਣਾ ਧਰਮਸ਼ਾਲਾ ਮਾਤਾ ਚਿੰਤਪੁਰਨੀ ਦੇ ਪ੍ਰਧਾਨ ਰਜਿੰਦਰ ਕੁਮਾਰ ਗਰਗ ( ਰਾਜ ਬਾਊ) ਬਲਵਿੰਦਰ ਗਰਗ, ਅਸ਼ੋਕ ਬਾਂਸਲ, ਨਰੇਸ਼ ਮਿੱਤਲ, ਜਤਿੰਦਰ ਜੋਨੀ ਜਿੰਦਲ, ਪਵਨ ਗੁਪਤਾ, ਭੂਸ਼ਨ ਜੈਨ ਨੇ ਦਾਨੀ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪ੍ਰੇਮ ਭਵਨ ਵਿਚ 16 ਕਮਰੇ, 2 ਹਾਲ, 1 ਪਾਰਕਿੰਗ ਤਿਆਰ ਕੀਤੇ ਜਾਣ ਦੀ ਗੱਲ ਕਹੀ | ਉਨ੍ਹਾਂ ਕਿਹਾ ਕਿ ਮਹਾਂਮਾਈ ਜੀ ਦੇ ਅਸ਼ੀਰਵਾਦ ਨਾਲ ਦਾਨੀਆਂ ਵਲੋਂ ਦਿੱਤਾ ਗਿਆ ਇਕ ਇਕ ਪੈਸਾ ਯਾਤਰੀਆਂ ਦੀ ਸਹੂਲਤ ਲਈ ਖ਼ਰਚ ਕੀਤਾ ਜਾ ਰਿਹਾ ਹੈ, ਦਾਨੀ ਸੱਜਣਾਂ ਨੂੰ ਵੱਧ ਤੋਂ ਵੱਧ ਅਪਣੀ ਨੇਕ ਕਮਾਈ ਵਿਚੋਂ ਦਾਨ ਰਾਸ਼ੀ ਨਿਰਮਾਣ ਵਾਸਤੇ ਦਾਨ ਕਰਨੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਸਕਣ | ਸ੍ਰੀ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਗਰਗ ਨੇ ਦੱਸਿਆ ਕਿ ਅਤੁਲ ਗਰਗ ਵਿਨੀਪੈਗ ਕੈਨੇਡਾ ਪਰਿਵਾਰ ਵਲੋਂ ਪਹਿਲਾਂ ਵੀ ਵੱਖ-ਵੱਖ ਸੰਸਥਾਵਾਂ ਨੂੰ ਰਾਸ਼ੀ ਦਿੱਤੀ ਗਈ ਹੈ |