ਨੱਥੂਵਾਲਾ ਗਰਬੀ, 15 ਜੁਲਾਈ (ਨਵਦੀਪ ਸਿੰਘ)-ਪਿੰਡ ਭਲੂਰ ਵਿਖੇ ਪੰਜਾਬ ਐਂਡ ਸਿੰਧ ਬੈਂਕ ਭਲੂਰ ਵਿਖੇ ਨਵਨਿਯੁਕਤ ਮੈਨੇਜਰ ਗੁਰਮੀਤ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ | ਇਸ ਮੌਕੇ ਉਨ੍ਹਾਂ ਦਾ ਬੈਂਕ ਦੇ ਸਟਾਫ਼ ਨੇ ਸਵਾਗਤ ਕੀਤਾ ਉੱਥੇ ਹੀ ਪਿੰਡ ਦੇ ਮੋਹਤਬਰਾਂ ਅਤੇ ਗਰਾਮ ਪੰਚਾਇਤ ਦੇ ਨੁਮਾਇੰਦਿਆਂ ਨੇ ਵੀ ਉਨ੍ਹਾਂ ਨੂੰ ਜੀ ਆਇਆਂ ਕਿਹਾ | ਇਸ ਮੌਕੇ ਰਾਜਵੀਰ ਸਿੰਘ ਭਲੂਰੀਆ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਮਾਲਵਾ ਜ਼ੋਨ ਨੇ ਉਨ੍ਹਾਂ ਨੂੰ ਸਿਰੋਪਾਉ ਭੇਟ ਕਰ ਕੇ ਸਵਾਗਤ ਕੀਤਾ | ਇਸ ਮੌਕੇ ਮੈਨੇਜਰ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਆਪਣੀ ਅਗਵਾਈ ਵਿਚ ਬੈਂਕ ਦਾ ਕੰਮਕਾਜ ਵਧੀਆ ਢੰਗ ਨਾਲ ਚਲਾਉਣਗੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਬੈਂਕ ਰਾਹੀਂ ਆਉਣ ਵਾਲੀਆਂ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ | ਇਸ ਮੌਕੇ ਬੈਂਕ ਅਫਸਰ ਯੋਗੇਸ਼ ਬਤਰਾ, ਕੈਸ਼ੀਅਰ ਅਸ਼ੋਕ ਕੁਮਾਰ, ਫੀਲਡ ਅਫਸਰ ਯਾਦਵਿੰਦਰ ਸਿੰਘ, ਸਕਿਉਰਿਟੀ ਅਫਸਰ ਨਿਰਮਲ ਸਿੰਘ ਤੇ ਲਖਵਿੰਦਰ ਕੌਰ ਆਦਿ ਹਾਜ਼ਰ ਸਨ |