14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਘਰੇਲੂ ਕਲੇਸ਼ ਕਾਰਨ ਸਹੁਰੇ ਵਲੋਂ ਨੂੰ ਹ ਦੀ ਹੱਤਿਆ <br/>

ਅਜੀਤ ਡੈਸਕ 28-12-2025
ਸਨੌਰ (ਪਟਿਆਲਾ), 27 ਦਸੰਬਰ (ਗੀਤਵਿੰਦਰ ਸੋਖਲ)-ਪਟਿਆਲਾ ਦੇ ਕਸਬਾ ਸਨੌਰ ਦੇ ਕਸਾਬੀਆਂ ਵਾਲੇ ਮਹੁੱਲੇ ਵਿਚ ਬੀਤੇ ਦਿਨੀਂ ਇਕ ਦਿਲ ਦਹਿਲਾ ਦੇਣ ਵਾਲਾ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਸੰਬੰਧੀ ਥਾਣਾ ਮੁੱਖੀ ਹਰਵਿੰਦਰ ਸਿੰਘ ਸਨੌਰ ਦੱਸਿਆ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰ ਵਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ ਕਿ ਇਕ ਵਿਆਹੀ ਲੜਕੀ ਅੰਜੂ ਰਾਣੀ ਦੀ ਮੌਤ ਹੋ ਚੁੱਕੀ ਹੈ | ਜਾਣਕਾਰੀ ਮੁਤਾਬਿਕ ਪਤਾ ਲੱਗਾ ਕਿ ਸਵੇਰੇ 3 ਕੁ ਵਜੇ ਦੀ ਕਰੀਬ ਸਹੁਰੇ ਵਲੋਂ ਪਤਨੀ ਅਤੇ ਨੂੰ ਹ 'ਤੇ ਚਾਕੂਆਂ ਨਾਲ ਹਮਲਾ ਕੀਤਾ ਜਿਸ ਵਿਚ ਪਤਨੀ ਅਤੇ ਨੂੰ ਹ ਦੋਨੋਂ ਗੰਭੀਰ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਨੂੰ ਹ ਅੰਜੂ ਨੂੰ ਮਿ੍ਤਕ ਕਰਾਰ ਦੇ ਦਿੱਤਾ ਅਤੇ ਸੱਸ ਮਲਕੀਤ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿਚ ਇਲਾਜ ਅਧੀਨ ਹੈ | ਪੁਲਿਸ ਵਲੋਂ ਮਿ੍ਤਕਾ ਅੰਜੂ ਦੇ ਦਾਦਾ ਬਲਦੇਵ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਲੜਕੀ ਦੇ ਸਹੁਰੇ ਪ੍ਰਕਾਸ਼ ਚੰਦ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਥਾਣਾ ਮੁਖੀ ਦੇ ਅਨੁਸਾਰ ਦੋਸ਼ੀ ਪ੍ਰਕਾਸ਼ ਚੰਦ ਕੋਈ ਕੰਮਕਾਰ ਨਹੀਂ ਕਰਦਾ ਸੀ ਅਤੇ ਅਕਸਰ ਆਪਣੀ ਨੂੰਹ ਅੰਜੂ ਅਤੇ ਆਪਣੀ ਪਤਨੀ ਮਲਕੀਤ ਕੌਰ ਤੋਂ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ | ਉਨ੍ਹਾਂ ਦੱਸਿਆ ਕਿ ਪੈਸਿਆਂ ਦੀ ਮੰਗ ਨੂੰ ਲੈ ਕੇ ਘਰ ਵਿਚ ਅਕਸਰ ਲੜਾਈ-ਝਗੜੇ ਹੁੰਦੇ ਰਹਿੰਦੇ ਸਨ, ਜੋ ਆਖ਼ਰਕਾਰ ਇਸ ਦਰਦਨਾਕ ਘਟਨਾ ਦਾ ਕਾਰਨ ਬਣੇ | ਫ਼ਿਲਹਾਲ ਪੁਲਿਸ ਵਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਪੰਜਾਬ 'ਚ ਸੰਘਣੀ ਧੁੰਦ ਤੇ ਸੀਤ ਲਹਿਰ ਅਗਲੇ ਦਿਨਾਂ 'ਚ ਵੀ ਰਹੇਗੀ ਜਾਰੀ <br/> ਅਗਲੀ ਖ਼ਬਰ ਫ਼ਾਜ਼ਿਲਕਾ ਵਾਸੀ ਬੀ.ਐਸ.ਐਫ. ਜਵਾਨ ਦੀ ਆਸਾਮ 'ਚ ਗੋਲੀ ਲੱਗਣ ਨਾਲ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।