11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਹੁਣ ਅਲ-ਫਲਾਹ ਯੂਨੀਵਰਸਿਟੀ ਹਰਿਆਣਾ ਸਰਕਾਰ ਦੇ ਕੰਟਰੋਲ ਹੇਠ

ਫਰੀਦਾਬਾਦ, 10 ਨਵੰਬਰ (ਏਜੰਸੀ)-ਲਾਲ ਕਿਲ੍ਹਾ ਧਮਾਕੇ ਦੀ ਜਾਂਚ ਦੇ ਘੇਰੇ ‘ਚ ਆਈ ਅਲ-ਫਲਾਹ ਯੂਨੀਵਰਸਿਟੀ ਹੁਣ ਹਰਿਆਣਾ ਸਰਕਾਰ ਦੇ ਪ੍ਰਬੰਧ ਹੇਠ ਚੱਲ ਰਹੀ ਹੈ। ਕੈਂਪਸ ‘ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਸਾਲ ਐੱਮ.

ਅਜੀਤ ਡੈਸਕ 11-11-2026
ਫਰੀਦਾਬਾਦ, 10 ਨਵੰਬਰ (ਏਜੰਸੀ)-ਲਾਲ ਕਿਲ੍ਹਾ ਧਮਾਕੇ ਦੀ ਜਾਂਚ ਦੇ ਘੇਰੇ ‘ਚ ਆਈ ਅਲ-ਫਲਾਹ ਯੂਨੀਵਰਸਿਟੀ ਹੁਣ ਹਰਿਆਣਾ ਸਰਕਾਰ ਦੇ ਪ੍ਰਬੰਧ ਹੇਠ ਚੱਲ ਰਹੀ ਹੈ। ਕੈਂਪਸ ‘ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਸਾਲ ਐੱਮ.ਬੀ.ਬੀ.ਐੱਸ. ਦੀਆਂ ਸਾਰੀਆਂ 200 ਸੀਟਾਂ ਭਰ ਗਈਆਂ ਹਨ। ਨਵੰਬਰ 2025 ‘ਚ ਹੋਏ ਆਤਮਘਾਤੀ ਧਮਾਕੇ ‘ਚ 15 ਵਿਅਕਤੀਆਂ ਦੀ ਮੌਤ ਤੋਂ ਬਾਅਦ ਯੂਨੀਵਰਸਿਟੀ ਦੇ ਕੁਝ ਡਾਕਟਰਾਂ ਦੀ ਭੂਮਿਕਾ ਜਾਂਚ ਦੇ ਘੇਰੇ ‘ਚ ਆਈ ਸੀ। ਯੂਨੀਵਰਸਿਟੀ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ ਨੂੰ ਹਵਾਲਾ ਰਾਸ਼ੀ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਯੂ.ਜੀ.ਸੀ. ਤੇ ਨੈਕ ਵਲੋਂ ਵੀ ਸੰਸਥਾ ‘ਚ ਗੰਭੀਰ ਬੇਨਿਯਮੀਆਂ ਸਾਹਮਣੇ ਲਿਆਂਦੀਆਂ ਗਈਆਂ ਸਨ। ਇਸ ਤੋਂ ਬਾਅਦ ਮਾਰਚ 2026 ‘ਚ ਹਰਿਆਣਾ ਸਰਕਾਰ ਨੇ ਯੂਨੀਵਰਸਿਟੀ ਦਾ ਪ੍ਰਬੰਧ ਸੰਭਾਲ ਲਿਆ। ਕੈਂਪਸ ‘ਚ ਪੁਲਿਸ ਚੌਕੀ ਸਥਾਪਤ ਕਰਨ ਦੇ ਨਾਲ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਦੀ ਤਸਦੀਕ ਸ਼ੁਰੂ ਕੀਤੀ ਗਈ ਹੈ। ਅਧਿਆਪਕਾਂ ਦੀ ਪਾਰਦਰਸ਼ੀ ਭਰਤੀ, ਬਾਇਓਮੈਟ੍ਰਿਕ ਹਾਜ਼ਰੀ ਅਤੇ ਇਕਸਾਰ ਤਨਖ਼ਾਹ ਪ੍ਰਣਾਲੀ ਵੀ ਲਾਗੂ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਸਰਕਾਰੀ ਨਿਗਰਾਨੀ ਹੇਠ ਯੂਨੀਵਰਸਿਟੀ ਦੀਆਂ ਅਕਾਦਮਿਕ ਸਰਗਰਮੀਆਂ ਆਮ ਵਾਂਗ ਹੋ ਗਈਆਂ ਹਨ।
ਪਿਛਲੀ ਖ਼ਬਰ ਸ਼ੇਖ ਹਸੀਨਾ ਦੀ ਸੰਭਾਵਿਤ ਵਾਪਸੀ ਨੂੰ ਲੈ ਕੇ ਬੰਗਲਾਦੇਸ਼ ’ਚ ਹਿੰਸਾ, ਇੱਕ ਮੌਤ ਅਗਲੀ ਖ਼ਬਰ ਗੁਰਦੁਆਰਿਆਂ ’ਤੇ ਹਮਲਿਆਂ ਬਾਰੇ ਅਮਰੀਕੀ ਕਮਿਸ਼ਨ ਦੀਆਂ ਟਿੱਪਣੀਆਂ ਨੂੰ ਭਾਰਤ ਨੇ ਦੱਸਿਆ ਪੱਖਪਾਤੀ ਤੇ ਸਿਆਸਤ ਤੋਂ ਪ੍ਰੇਰਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।