11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਤਿੰਨ ਵਾਰ ਦੇ ਕਾਂਗਰਸੀ ਕੌਂਸਲਰ ਗੁਰਦੇਵ ਸਿੰਘ ਪੂਨੀਆਂ ਨੂੰ ਸੈਂਕੜੇ ਸਾਥੀਆਂ ਸਮੇਤ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਰਾਇਆ ਅਕਾਲੀ ਦਲ ਵਿਚ ਸ਼ਾਮਿਲ

ਪਟਿਆਲਾ, 10 ਨਵੰਬਰ (ਆਹਲੂਵਾਲੀਆ)-ਤਿੰਨ ਵਾਰ ਦੇ ਕਾਂਗਰਸੀ ਕੌਂਸਲਰ ਗੁਰਦੇਵ ਸਿੰਘ ਪੂਨੀਆਂ ਨੇ ਅੱਜ ਵੱਡੇ ਸਮਾਗਮ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ । ਚੰਦੂਮਾਜਰਾ ਤੇ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਨੇ ਵੀ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਅਜੀਤ ਡੈਸਕ 11-11-2026
ਪਟਿਆਲਾ, 10 ਨਵੰਬਰ (ਆਹਲੂਵਾਲੀਆ)-ਤਿੰਨ ਵਾਰ ਦੇ ਕਾਂਗਰਸੀ ਕੌਂਸਲਰ ਗੁਰਦੇਵ ਸਿੰਘ ਪੂਨੀਆਂ ਨੇ ਅੱਜ ਵੱਡੇ ਸਮਾਗਮ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ । ਚੰਦੂਮਾਜਰਾ ਤੇ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਨੇ ਵੀ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਚੰਦੂਮਾਜਰਾ ਨੇ ਕਿਹਾ ਕਿ ਗੁਰਦੇਵ ਸਿੰਘ ਪੂਨੀਆਂ ਦੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਨਾਲ ਅਕਾਲੀ ਦਲ ਤੇ ਉਹ ਦੋਨੋਂ ਹੀ ਤਾਕਤਵਰ ਹੋ ਗਏ ਹਨ । ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗੁਰਦੇਵ ਸਿੰਘ ਪੂਨੀਆਂ ਸਾਡੇ ਪਰਿਵਾਰਕ ਮੈਂਬਰ ਤਾਂ ਹਰ ਸੁੱਖ ਦੁਖ ਵਿਚ ਖੜਨ ਵਾਲੇ ਤਾਂ ਪਹਿਲਾਂ ਹੀ ਸਨ ਤੇ ਹੁਣ ਅਕਾਲੀ ਦਲ ਵਲੋਂ ਪੰਜਾਬ ਬਚਾਉਣ ਲਈ ਵਿੱਢੀ ਲੜਾਈ ਦੇ ਵੀ ਸੰਗੀ ਸਾਥੀ ਬਣ ਗਏ ਹਨ । ਪਾਰਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂਖੰਨਾ ਨੇ ਕਿਹਾ ਗੁਰਦੇਵ ਸਿੰਘ ਪੂਨੀਆਂ ਵਰਗੇ ਸੰਘਰਸ਼ੀਲ ਆਗੂਆਂ ਦੇ ਅਕਾਲੀ ਦਲ ਵਿਚ ਸ਼ਾਮਿਲ ਪਾਰਟੀ ਹੋਰ ਮਜਬੂਤ ਹੋ ਗਈ ਹੈ । ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਕਿਹਾ ਕਿ ਅਕਾਲੀ ਦਲ ਵਿਚ ਸ਼ਾਮਿਲ ਹੋ ਕੇ ਉਨ੍ਹਾਂ ਨੇ ਅੱਗੇ ਲੱਗ ਕੇ ਮਾਰਗ ਦਿਖਾਉਣ ਦੀ ਜਿੰਮੇਵਾਰੀ ਵੀ ਸੰਭਾਲ ਲਈ ਹੈ । ਅਕਾਲੀ ਦਲ ਦੇ ਜਨਰਲ ਸਕੱਤਰ ਇੰਦਰਮੋਹਨ ਸਿੰਘ ਬਜਾਜ, ਜਿਲਾ ਪ੍ਰਧਾਨ ਅਮਿਤ ਸਿੰਘ ਰਾਠੀ, ਗੁਰਦੇਵ ਸਿੰਘ ਪੂਨੀਆਂ ਨੇ ਕਿਹਾ ਕਿ ਉਹ ਅੱਜ ਪੰਜਾਬ ਦੇ ਉਚੇਰੇ ਹਿੱਤਾਂ ਲਈ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ । ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਜਸਮੇਰ ਸਿੰਘ ਲਾਛੜੂ, ਐਡਵੋਕੇਟ ਮੁਸਾ ਖਾਨ, ਸੁਖਬੀਰ ਸਿੰਘ ਅਬਲੋਵਾਲ, ਗੁਰਵਿੰਦਰ ਸਿੰਘ ਸ਼ਕਤੀ ਮਾਨ, ਜਸਵਿੰਦਰਪਾਲ ਸਿੰਘ ਚੱਢਾ, ਸੂਬਾ ਪ੍ਰਧਾਨ ਪਲਵਿੰਦਰ ਸਿੰਘ ਰਿੰਕੂ, ਚਰਨਜੀਤ ਗਰੋਵਰ, ਹਰਸਿਮਰਨਜੋਤ ਸਿੰਘ ਸਾਬੀ ਚੱਢਾ ਕੌਮੀ ਮੀਤ ਪ੍ਰਧਾਨ, ਰੈਬੀ ਚੱਢਾ, ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਕਰਨਵੀਰ ਸਿੰਘ ਸਾਹਨੀ, ਦਿਹਾਤੀ ਪ੍ਰਧਾਨ ਅਮ੍ਰਿਤਪਾਲ ਸਿੰਘ ਲੰਗ,ਅਲੀਪੁਰ ਸਰਪੰਚ ਜਰਨੈਲ ਸਿੰਘ, ਸੁਰਮੁੱਖ ਸਿੰਘ ਦੋਣਕਲਾਂ, ਪੀਰ ਸਿੰਘ ਦੋਣ ਕਲਾਂ, ਪ੍ਰੇਮ ਸਿੰਘ ਪੂਨੀਆ ਖਾਨਾ, ਰੁਪਿੰਦਰ ਸਿੰਘ ਐਮ.ਸੀ., ਹਾਜ਼ਰ ਸਨ।
ਪਿਛਲੀ ਖ਼ਬਰ ਛਾਤੀ ਦੇ ਨੇੜੇ ਪਟਾਕਾ ਚੱਲਣ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਸ਼ੰਭੂ ਰੇਲਵੇ ਪਟੜੀ ਧਮਾਕਾ ਮਾਮਲੇ ’ਚ ਐੱਨ.ਆਈ.ਏ. ਨੇ ਜਾਂਚ ਦੀ ਮਿਆਦ ਵਧਾਉਣ ਲਈ ਅਦਾਲਤ ’ਚ ਅਰਜ਼ੀ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।