13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਪਾਕਿ ਨੂੰ ਵਿਸ਼ਵ ਸੁਰੱਖਿਆ ਲਈ ਵੱਡਾ ਖ਼ਤਰਾ ਦੱਸਣ ਵਾਲੀ ਪੁਤਿਨ ਤੇ ਬੁਸ਼ ਦੀ ਗੱਲਬਾਤ ਜਨਤਕ <br/>

ਅਜੀਤ ਡੈਸਕ 27-12-2025
ਅੰਮਿ੍ਤਸਰ, 26 ਦਸੰਬਰ (ਸੁਰਿੰਦਰ ਕੋਛੜ)-ਨੈਸ਼ਨਲ ਸਿਕਿਓਰਿਟੀ ਆਰਕਾਈਵ ਰਾਹੀਂ ਸਾਲ 2001 ਤੋਂ 2008 ਵਿਚਕਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਯੂ. ਬੁਸ਼ ਵਿਚਕਾਰ ਹੋਈਆਂ ਮੁਲਾਕਾਤਾਂ ਅਤੇ ਫ਼ੋਨ ਕਾਲਾਂ ਦੇ ਵੇਰਵੇ ਸਾਹਮਣੇ ਆਏ ਹਨ | ਗੱਲਬਾਤ ਦੌਰਾਨ ਪੁਤਿਨ ਨੇ ਪਾਕਿਸਤਾਨ ਬਾਰੇ ਗੰਭੀਰ ਚਿੰਤਾਵਾਂ ਪ੍ਰਗਟ ਕਰਦਿਆਂ ਸਪਸ਼ਟ ਤੌਰ 'ਤੇ ਕਿਹਾ ਕਿ ਪਾਕਿ ਇਕ ਅਜਿਹਾ ਦੇਸ਼ ਹੈ ਜਿਸ 'ਚ ਲੋਕਤੰਤਰ ਨਹੀਂ ਹੈ ਅਤੇ ਜਿੱਥੇ ਸੱਤਾ ਫ਼ੌਜ ਕੋਲ ਹੈ, ਫਿਰ ਵੀ ਉਸ ਕੋਲ ਪ੍ਰਮਾਣੂ ਹਥਿਆਰ ਹਨ | ਉਸ ਨੇ ਇਸ ਨੂੰ ਵਿਸ਼ਵ ਸੁਰੱਖਿਆ ਲਈ ਇਕ ਵੱਡਾ ਖ਼ਤਰਾ ਦੱਸਿਆ | 16 ਜੂਨ 2001 ਨੂੰ ਪੁਤਿਨ ਅਤੇ ਬੁਸ਼ ਪਹਿਲੀ ਵਾਰ ਸਲੋਵੇਨੀਆ 'ਚ ਮਿਲੇ ਸਨ | ਇਸ ਮੁਲਾਕਾਤ ਦੌਰਾਨ ਪੁਤਿਨ ਨੇ ਕਿਹਾ ਕਿ ਪੱਛਮੀ ਦੇਸ਼ ਪਾਕਿ ਦੀ ਆਲੋਚਨਾ ਨਹੀਂ ਕਰਦੇ ਪਰ ਇਸ ਦਾ ਲੋਕਤੰਤਰੀ ਮਾਪਦੰਡਾਂ 'ਤੇ ਨਿਰਣਾ ਕਰਨਾ ਚਾਹੀਦਾ ਹੈ | ਪੁਤਿਨ ਦੀਆਂ ਪਾਕਿ ਪ੍ਰਤੀ ਟਿੱਪਣੀਆਂ ਭਾਰਤ ਦੇ ਰੁਖ਼ ਨਾਲ ਮੇਲ ਖਾਂਦੀਆਂ ਹਨ |

ਪਿਛਲੀ ਖ਼ਬਰ ਕਿਸਾਨ ਦਿਵਸ 'ਤੇ ਬਲਬੀਰ ਸਿੰਘ ਜੜ੍ਹੀਆ ਤੇ ਸੁਖਜੀਤ ਸਿੰਘ ਭੰਗੂ ਦਾ ਸਨਮਾਨ <br/> ਅਗਲੀ ਖ਼ਬਰ ਛੋਟੇ ਉਦਯੋਗਾਂ ਲਈ ਸੁਖਾਵਾਂ ਵਾਤਾਵਰਨ ਸਿਰਜਣ ਲਈ ਪੰਜਾਬ ਸਰਕਾਰ ਵਚਨਬੱਧ-ਸੰਜੀਵ ਅਰੋੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।