13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਛੋਟੇ ਉਦਯੋਗਾਂ ਲਈ ਸੁਖਾਵਾਂ ਵਾਤਾਵਰਨ ਸਿਰਜਣ ਲਈ ਪੰਜਾਬ ਸਰਕਾਰ ਵਚਨਬੱਧ-ਸੰਜੀਵ ਅਰੋੜਾ <br/>

ਅਜੀਤ ਡੈਸਕ 27-12-2025
ਚੰਡੀਗੜ੍ਹ, 26 ਦਸੰਬਰ (ਅਜੀਤ ਬਿਊਰੋ)-ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਸੰਜੀਵ ਅਰੋੜਾ ਨੇ ਅੱਜ ਐਮ.ਐਸ.ਐਮ.ਈ. (ਲਘੂ, ਛੋਟੇ ਅਤੇ ਦਰਮਿਆਨੇ ਉੱਦਮਾਂ) ਸੈਕਟਰ 'ਤੇ ਕੇਂਦਿ੍ਤ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸੂਬੇ ਭਰ ਦੇ ਲਘੂ, ਛੋਟੇ ਅਤੇ ਦਰਮਿਆਨੇ ਉੱਦਮਾਂ (ਐਮ.ਐਸ.ਐਮ.ਈ.) ਲਈ ਸਹਾਇਕ, ਪਾਰਦਰਸ਼ੀ ਅਤੇ ਸੁਖਾਵਾਂ ਵਾਤਾਵਰਨ ਸਿਰਜਣ ਲਈ ਪੰਜਾਬ ਸਰਕਾਰ ਦੀ ਦਿ੍ੜ ਵਚਨਬੱਧਤਾ ਨੂੰ ਦੁਹਰਾਇਆ | ਇਸ ਦੌਰਾਨ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਐਮ.ਐਸ.ਐਮ.ਈ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਾਵਾਂ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਸ ਉੱਦਮ ਲਈ ਮਜ਼ਬੂਤ ਨੀਤੀ ਜ਼ਰੀਏ ਸਹਾਇਤਾ, ਸਰਲ ਅਤੇ ਸਮਾਂਬੱਧ ਰੈਗੂਲੇਟਰੀ ਪ੍ਰਕਿਰਿਆਵਾਂ ਅਤੇ ਇਨਵੈਸਟ ਪੰਜਾਬ ਰਾਹੀਂ ਪ੍ਰਾਜੈਕਟਾਂ ਨੂੰ ਤੁਰੰਤ ਮਨਜ਼ੂਰੀਆਂ ਅਤੇ ਸੁਚਾਰੂ ਢੰਗ ਨਾਲ ਇਨ੍ਹਾਂ ਦੇ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਸਹਾਇਤਾ ਦੇਣਾ ਸ਼ਾਮਿਲ ਹੈ | ਉਨ੍ਹਾਂ ਅੱਗੇ ਦੱਸਿਆ ਕਿ ਐਮ.ਐਸ.ਐਮ.ਈ ਪੰਜਾਬ ਦੀ ਉਦਯੋਗਿਕ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਜੋ ਰੋਜ਼ਗਾਰ ਦੇ ਨਵੇਂ ਮੌਕੇ ਸਿਰਜਣ, ਨਵੀਨਤਾ ਅਤੇ ਸੰਤੁਲਿਤ ਖੇਤਰੀ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਪੈੱ੍ਰਸ ਕਾਨਫ਼ਰੰਸ 'ਚ ਮੌਜੂਦ ਪ੍ਰਤੀਨਿਧੀਆਂ ਵਿਚ ਲੂਥਰਾ ਕੋਲਡ ਸਟੋਰੇਜ ਦੇ ਰਾਘਵ ਲੂਥਰਾ ਅਤੇ ਡੇਨਿਸ ਲੂਥਰਾ, ਕੋਵਾ ਫਾਸਟਨਰਜ਼ ਦੇ ਰਿਸ਼ੀ ਗੁਪਤਾ, ਜੈ ਪਾਰਵਤੀ ਫੋਰਜ ਦੇ ਐਸ.ਐਸ. ਚੌਹਾਨ, ਮੋਹਾਲੀ ਲੌਜਿਸਟਿਕਸ ਦੇ ਹਰਵੀਰ ਸਿੰਘ ਅਤੇ ਰੋਸ਼ਨੀ ਰੀਨਿਊਏਬਲਜ਼ ਐਲ.ਐਲ.ਪੀ ਦੇ ਡਾਇਰੈਕਟਰ ਜਸਪਾਲ ਸਿੰਘ ਸ਼ਾਮਲ ਸਨ |

ਪਿਛਲੀ ਖ਼ਬਰ ਪਾਕਿ ਨੂੰ ਵਿਸ਼ਵ ਸੁਰੱਖਿਆ ਲਈ ਵੱਡਾ ਖ਼ਤਰਾ ਦੱਸਣ ਵਾਲੀ ਪੁਤਿਨ ਤੇ ਬੁਸ਼ ਦੀ ਗੱਲਬਾਤ ਜਨਤਕ <br/> ਅਗਲੀ ਖ਼ਬਰ ਸ਼ੱਕੀ ਹਾਲਾਤ 'ਚ ਨੌਜਵਾਨ ਲੜਕੇ-ਲੜਕੀ ਦੀਆਂ ਲਾਸ਼ਾਂ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।