15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਜੀ.ਐਸ.ਟੀ. ਦੇ ਵਧਦੇ ਅੰਕੜੇ ਸਿਰਫ਼ ਕਾਗ਼ਜ਼ੀ, ਰਿਫੰਡ ਰੋਕ ਕੇ ਵਪਾਰੀਆਂ 'ਤੇ ਕੀਤਾ ਜਾ ਰਿਹਾ ਜ਼ੁਲਮ–ਅਨਿਲ ਸਰੀਨ <br/>

ਅਜੀਤ ਡੈਸਕ 25-12-2025
ਚੰਡੀਗੜ੍ਹ, 24 ਦਸੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ 'ਚ ਜੀ.ਐਸ.ਟੀ. ਕਲੈਕਸ਼ਨ 'ਚ ਦਿਖਾਇਆ ਜਾ ਰਿਹਾ 16 ਫ਼ੀਸਦੀ ਵਾਧਾ ਹਕੀਕਤ ਨਹੀਂ, ਸਗੋਂ ਵਪਾਰੀਆਂ ਦੇ ਹਜ਼ਾਰਾਂ ਕਰੋੜ ਰੁਪਏ ਦੇ ਜੀ.ਐਸ.ਟੀ. ਰਿਫੰਡ ਜਾਣ ਬੁੱਝ ਕੇ ਰੋਕ ਕੇ ਅੰਕੜਿਆਂ ਦੀ ਹੇਰਾਫੇਰੀ ਕੀਤੀ ਜਾ ਰਹੀ ਹੈ | ਇਹ ਦੋਸ਼ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਲਗਾਏ | ਅੱਜ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾਈ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਨਿਲ ਸਰੀਨ ਨੇ ਦੋਸ਼ ਲਗਾਇਆ ਕਿ ਜੀ.ਐਸ.ਟੀ ਦੇ ਨਾਂਅ 'ਤੇ ਸੂਬੇ 'ਚ ਡਰ, ਧਮਕੀ ਅਤੇ ਜ਼ਬਰ ਦਾ ਮਾਹੌਲ ਬਣਾਇਆ ਹੋਇਆ ਹੈ | ਅਨਿਲ ਸਰੀਨ ਨੇ ਕਿਹਾ ਕਿ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਅਪ੍ਰੈਲ ਤੋਂ ਨਵੰਬਰ ਤੱਕ 17,860 ਕਰੋੜ ਰੁਪਏ ਦੀ ਜੀ.ਐਸ.ਟੀ ਕਲੈਕਸ਼ਨ ਦਿਖਾ ਕੇ ਜਨਤਾ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ, ਜਦਕਿ ਅਸਲ ਸੱਚ ਇਹ ਹੈ ਕਿ ਮਈ ਤੋਂ ਲੈ ਕੇ ਅੱਜ ਤੱਕ ਵਪਾਰੀਆਂ ਦੇ ਰਿਫੰਡਾਂ ਦੀਆਂ ਫ਼ਾਈਲਾਂ ਦਫ਼ਤਰਾਂ 'ਚ ਅਟਕੀਆਂ ਹੋਈਆਂ ਹਨ | ਰਿਫੰਡ ਨਾ ਜਾਰੀ ਕਰਕੇ ਹੀ ਸਰਕਾਰ ਜੀ.ਐਸ.ਟੀ ਰੈਵੀਨਿਊ 'ਚ ਝੂਠਾ ਵਾਧਾ ਦਿਖਾ ਰਹੀ ਹੈ |

ਪਿਛਲੀ ਖ਼ਬਰ ਸੰਘਣੀ ਧੁੰਦ ਕਰ ਕੇ 12 ਰੇਲ ਗੱਡੀਆਂ ਦੇਰੀ ਨਾਲ ਰਵਾਨਾ <br/> ਅਗਲੀ ਖ਼ਬਰ ਗੁਲਜ਼ਾਰਇੰਦਰ ਸਿੰਘ ਚਾਹਲ ਨੇ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।