ਮਿੰਨੀ ਗੈਸਟਿ੍ਕ ਬਾਈਪਾਸ ਸਰਜਰੀ ਮੋਟਾਪੇ ਲਈ ਸਰਬੋਤਮ ਵਿਧੀ ਸਾਬਤ ਹੋਈ-ਡਾ: ਕੁਲਾਰ
ਬੀਜਾ (ਲੁਧਿਆਣਾ), 3 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਅਮਰੀਕਾ ਵਿਚ ਮੋਟਾਪੇ ਦੇ ਮਰੀਜ਼ਾਂ ਲਈ ਵਰਦਾਨ ਸਾਬਿਤ ਹੋਈ ਮਿੰਨੀ ਗੈਸਟਿਰਕ ਬਾਈਪਾਸ ਸਰਜਰੀ ਦੇ ਪਿਤਾਮਾ ਡਾਕਟਰ ਰੋਬਾਰਟ ਰਟਲੇਜ ਅਮਰੀਕਾ ਤੋਂ ਸਿਖਲਾਈ ਪ੍ਰਾਪਤ ਕਰਕੇ ਡਾਕਟਰ ਕੁਲਦੀਪ ਸਿੰਘ ਕੁਲਾਰ ਨੇ ਮੋਟਾਪੇ ਦੀ ਦੁਨੀਆਂ ਵਿਚ ਇਕ ਵੱਖਰਾ ਹੀ ਇਤਿਹਾਸ ਰਚਿਆ ਹੋਇਆ ਹੈ | ਯੂਰਪੀਅਨ ਦੇਸ਼ਾਂ ਦੀ ਸਾਂਝੀ ਮੋਟਾਪਾ ਸੰਸਥਾ ਤੋਂ ਸਰਜਨਜ਼ ਆਫ਼ ਐਕਸੀਲੈਂਸ ਦਾ ਖ਼ਿਤਾਬ ਹਾਸਲ ਕਰਕੇ ਭਾਰਤ ਦੇ ਪਹਿਲੇ ਮੋਟਾਪਾ ਬੈਰੀਐਟਿਕ ਸਰਜਨ ਬਣੇ ਕੁਲਾਰ ਹਸਪਤਾਲ ਬੀਜਾ (ਖੰਨਾ) ਦੇ ਡਾਇਰੈਕਟਰ ਤੇ ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪਕ ਸਿੰਘ ਕੁਲਾਰ ਨੇ ਕਿਹਾ ਕਿ ਕੁਲਾਰ ਹਸਪਤਾਲ ਵਿਚ ਵਿਦੇਸ਼ੀ ਤਕਨੀਕ ਦੀ ਤਰਜ਼ ਉਤੇ ਇਨ ਬਿਨ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ | ਵਿਦੇਸ਼ਾਂ ਵਿਚ ਮੋਟਾਪੇ ਦਾ ਇਲਾਜ ਕਾਫੀ ਮਹਿੰਗਾ ਹੈ ਉਹ ਪੰਜਾਬ ਵਿਚ ਇਲਾਜ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ | ਭਾਰਤ ਵਿਚ ਸਭ ਤੋਂ ਪਹਿਲਾਂ ਕੁਲਾਰ ਹਸਪਤਾਲ ਵਿਚ ਇਸ ਵਿਧੀ ਨੂੰ ਸ਼ੁਰੂਆਤ ਕਰਨ ਵਾਲੇ, ਅੰਤਰਰਾਸ਼ਟਰੀ ਪੱਧਰ ਉੱਤੇ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਤੇ ਉੱਤਰੀ ਭਾਰਤ ਵਿਚ ਸਭ ਤੋਂ ਵੱਧ ਮੋਟਾਪੇ ਦੇ ਸਫਲ ਆਪੇ੍ਰਸ਼ਨਾਂ ਦੇ ਵਿਜੇਤਾ ਬੈਰੀਐਟਿਕ ਸਰਜਨ ਡਾਕਟਰ ਕੁਲਦੀਪਕ ਸਿੰਘ ਕੁਲਾਰ ਨੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਆਖਿਆ ਕਿ ਮੋਟਾਪੇ ਦੇ ਮਰੀਜ਼ਾਂ ਲਈ ਮਿੰਨੀ ਗੈਸਟਿਰਕ ਬਾਈਪਾਸ ਸਰਜਰੀ ਅਮਰੀਕਨ ਤਕਨੀਕ ਬਹੁਤ ਹੀ ਬਿਹਤਰ ਹੈ | ਹਸਪਤਾਲ ਦੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਨੇ ਕਿਹਾ ਕਿ ਮੋਟਾਪੇ ਤੋਂ ਇਲਾਵਾ ਗੁਰਦੇ ਦੀ ਪੱਥਰੀ ਨੂੰ ਸਾਬਿਤ ਬਹਾਰ ਕੱਢਣਾ, ਪਿੱਤੇ ਦੀਆਂ ਪੱਥਰੀਆਂ, ਗਦੂਦ ਦੇ ਅਪ੍ਰੇਸ਼ਨ, ਬਵਾਸੀਰ, ਹਰਨੀਆ, ਬੱਚੇਦਾਨੀ ਨੂੰ ਸਾਬਤ ਬਹਾਰ ਕੱਢਣਾ, ਬੱਚੇਦਾਨੀ ਦੀਆਂ ਰਸੌਲੀਆਂ, ਗੋਡੇ ਚੁੱਲ੍ਹੇ ਤੋਂ ਇਲਾਵਾ ਬੇ ਅÏਲਾਦ ਜੋੜਿਆ ਨੂੰ ਸੰਤਾਨ ਦੀ ਪ੍ਰਾਪਤੀ ਲਈ ਟੈਸਟਟਿਊਬ ਬੇਬੀ ਰਾਹੀ ਸਫਲ ਇਲਾਜ ਕੀਤਾ ਜਾ ਰਿਹਾ ਹੈ |
ਕੁਲਾਰ ਹਸਪਤਾਲ ਬੀਜਾ (ਖੰਨਾ) ਮੋਟਾਪੇ ਦੀ ਮਰੀਜ਼ਾਂ ਲਈ ਹੈ ਵਰਦਾਨ <br/>
ਅਜੀਤ ਡੈਸਕ
04-12-2025