25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

'ਅਜੀਤ' ਨੇ 15ਵੇਂ ਗੇੜ 'ਚ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਭੁੱਲਰ, ਅਠਵਾਲ, ਕੋਟਲੀ ਤੇ ਮੰਗੀਆਂ ਦੇ ਕਿਸਾਨਾਂ ਨੂੰ ਵੰਡੀ ਯੂਰੀਆ ਖਾਦ <br/>

ਅਜੀਤ ਡੈਸਕ 04-12-2025

ਕੋਟਲੀ ਸੂਰਤ ਮੱਲ੍ਹੀ (ਬਟਾਲਾ), 3 ਦਸੰਬਰ (ਕੁਲਦੀਪ ਸਿੰਘ ਨਾਗਰਾ)-ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਹੜ੍ਹ ਪ੍ਰਭਾਵਿਤ ਪਿੰਡ ਭੁੱਲਰ, ਅਠਵਾਲ, ਕੋਟਲੀ, ਮੰਗੀਆਂ 'ਚ ਪੰਜਾਬ ਦੀ ਆਵਾਜ਼ ਅਦਾਰਾ 'ਅਜੀਤ' ਜਲੰਧਰ ਵਲੋਂ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਸਮੱਗਰੀ ਵੰਡਣ ਲਈ ਪਿੰਡ ਅਠਵਾਲ 'ਚ ਪ੍ਰਭਾਵਸ਼ਾਲੀ ਸਮਾਗਮ ਹੋਇਆ, ਜਿਸ ਵਿਚ ਉਪ ਦਫ਼ਤਰ ਬਟਾਲਾ ਦੀ ਟੀਮ ਵਲੋਂ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ ਗਈ | ਇਸ ਮੌਕੇ ਉਚੇਚੇ ਤੌਰ 'ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਜਨਰਲ ਸਕੱਤਰ ਕੁਲਵਿੰਦਰ ਸਿੰਘ ਅਠਵਾਲ, ਸਰਪੰਚ ਰਣਬੀਰ ਸਿੰਘ ਨਿੱਜਰਪੁਰ, ਸੂਬੇਦਾਰ ਬਲਕਾਰ ਸਿੰਘ ਨਾਗਰਾ, ਸਾ. ਸਰਪੰਚ ਬਲਬੀਰ ਸਿੰਘ ਅਠਵਾਲ ਸਮੇਤ ਰਾਹਤ ਲੈਣ ਪਹੁੰਚੇ | ਕਿਸਾਨਾਂ ਨੇ ਕਿਹਾ ਕਿ ਪੰਜਾਬੀਆਂ 'ਤੇ ਜਦੋਂ ਕੋਈ ਮੁਸੀਬਤ ਬਣੀ, ਅਦਾਰਾ 'ਅਜੀਤ' ਲੋਕਾਂ ਨਾਲ ਖੜਿਆ ਹੈ ਤੇ ਇਸ ਵਾਰ ਵੀ ਜਦੋਂ ਰਾਵੀ ਦਰਿਆ ਦੇ ਪਾਣੀ ਨੇ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਤਾਂ ਅਦਾਰਾ 'ਅਜੀਤ' ਪ੍ਰਭਾਵਿਤ ਲੋਕਾਂ ਨਾਲ ਡਟ ਕੇ ਖੜ ਗਿਆ ਹੈ ਤੇ ਹਰੇਕ ਵਰਗ ਤੱਕ ਨਿਰੰਤਰ ਲੋੜ ਅਨੁਸਾਰ ਰਾਹਤ ਸਮੱਗਰੀ ਪਹੁੰਚਾ ਰਿਹਾ ਹੈ | ਇਸ ਮੌਕੇ ਬਲਕਾਰ ਸਿੰਘ ਨਾਗਰਾ ਅਠਵਾਲ, ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਯੂਨੀਅਨ ਦੇ ਆਗੂ ਹੀਰਾ ਸਿੰਘ ਨਿੱਜਰਪੁਰ, ਨੌਜਵਾਨ ਆਗੂ ਕੰਵਲਪ੍ਰੀਤ ਸਿੰਘ ਨਾਗਰਾ, ਕਿਸਾਨ ਆਗੂ ਕੁਲਵਿੰਦਰ ਸਿੰਘ ਅਠਵਾਲ, ਕੁਲਦੀਪ ਸਿੰਘ ਅਠਵਾਲ, ਜਗੀਰ ਸਿੰਘ ਨਾਗਰਾ, ਸਾ. ਸਰਪੰਚ ਬਲਬੀਰ ਸਿੰਘ ਅਠਵਾਲ, ਡਾ. ਬਲਵਿੰਦਰ ਸਿੰਘ ਅਠਵਾਲ, ਮੋਹਨ ਸਿੰਘ ਅਠਵਾਲ, ਜਸਵੰਤ ਸਿੰਘ ਭੁੱਲਰ, ਸਤਨਾਮ ਸਿੰਘ ਭੁੱਲਰ, ਨਿਸਾਨ ਸਿੰਘ, ਡਾ. ਰਣਜੋਤ ਸਿੰਘ, ਸਾ. ਸਰਪੰਚ ਜਗਦੀਸ ਸਿੰਘ, ਦਿਆਲ ਸਿੰਘ ਨਾਗਰਾ, ਅਮਰੀਕ ਸਿੰਘ ਭੁੱਲਰ, ਸੁਖਵਿੰਦਰ ਸਿੰਘ ਭੁੱਲਰ, ਅਰਜਨ ਸਿੰਘ ਨਾਗਰਾ, ਸੁਖਬੀਰ ਸਿੰਘ, ਸਾਧਾ ਸਿੰਘ ਅਠਵਾਲ, ਬਲਜਿੰਦਰ ਸਿੰਘ ਅਠਵਾਲ, ਸਰਪੰਚ ਰਣਦੀਪ ਸਿੰਘ ਨਿੱਜਰਪੁਰ, ਅਮਰਜੀਤ ਸਿੰਘ ਨਿੱਜਰਪੁਰ, ਪਰਮਜੀਤ ਕੌਰ, ਨਰਿੰਦਰ ਕੌਰ, ਕੁਲਦੀਪ ਕੌਰ ਅਠਵਾਲ ਸਮੇਤ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਪਾਕਿ 'ਚ ਸੰਵਿਧਾਨ ਤੇ ਵਿਵਸਥਾ ਨਾਂਅ ਦੀ ਕੋਈ ਚੀਜ਼ ਨਹੀਂ ਬਚੀ-ਅਚਕਜ਼ਈ ਅਗਲੀ ਖ਼ਬਰ ਕੁਲਾਰ ਹਸਪਤਾਲ ਬੀਜਾ (ਖੰਨਾ) ਮੋਟਾਪੇ ਦੀ ਮਰੀਜ਼ਾਂ ਲਈ ਹੈ ਵਰਦਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।