ਸੰਗਰੂਰ/ ਧਰਮਗੜ੍ਹ, 3 ਦਸੰਬਰ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਕਲਗ਼ੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਲੋਂ ਪ੍ਰਧਾਨ ਡਾ. ਦਵਿੰਦਰ ਸਿੰਘ ਦੀ ਅਗਵਾਈ ਹੇਠ ਬੀੜਾ ਚੁੱਕਿਆ ਗਿਆ ਹੈ ਕਿ ਸੰਗਤਾਂ ਦਾ ਦਾਨ ਸਹੀ ਤਰੀਕੇ ਨਾਲ ਇਸਤੇਮਾਲ ਹੋਵੇ, ਜਿਸ ਨਾਲ ਹੜ੍ਹ ਪੀੜਤਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੋ ਸਕਣ | ਉਕਤ ਟਰੱਸਟ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਵਲੋਂ ਅੰਮਿ੍ਤਸਰ ਜ਼ਿਲ੍ਹੇ 'ਚ 12 ਨਵੇਂ ਘਰ ਪਿੰਡ ਚੱਕ ਅਲ, ਜੱਗੀਵਾਲਾ, ਪੁੰਗਾ, ਤਲਵੰਡੀ, ਛੰਨਾ, ਅਵਾਨ, ਹਰੜ ਖ਼ੁਰਦ, ਦੂਜੋਵਾਲ ਵਿਚ ਅਤੇ ਗੁਰਦਾਸਪੁਰ ਜ਼ਿਲ੍ਹੇ 'ਚ 19 ਨਵੇਂ ਘਰ ਸੱਦਾ, ਗੱਜੀ, ਬੈਂਸਾਂ, ਜੀਵਨ ਚੱਕ, ਸੱਦੇਪੁਰ, ਦੋਰਾਂਗਲਾ, ਹਸਨਪੁਰ, ਚਿਟੀ, ਸ੍ਰੀ ਰਾਮਪੁਰ, ਦੀਨਾਨਗਰ, ਸਕਰੀ ਅਤੇ ਡੇਰਾ ਬਾਬਾ ਨਾਨਕ ਵਿਚ ਨਵੇਂ ਪ੍ਰੀ-ਫੈਬਿ੍ਕੇਟਡ ਮੈਟੀਰੀਅਲ ਨਾਲ ਮਕਾਨ ਤਿਆਰ ਕਰ ਕੇ ਦਿੱਤੇ ਗਏ | ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੇ ਮਕਾਨ ਹੜ੍ਹਾਂ ਦੇ ਪਾਣੀ ਅਤੇ ਭਾਰੀ ਬਾਰਸ਼ ਕਰ ਕੇ ਢਹਿ ਗਏ ਸਨ | ਇਨ੍ਹਾਂ ਪਰਿਵਾਰਾਂ ਨੂੰ ਰਸੋਈ ਦੇ ਰਾਸ਼ਨ ਤੋਂ ਲੈ ਕੇ ਕੁੱਲ ਘਰੇਲੂ ਸੁੱਖ ਸਹੂਲਤ ਸਮਾਨ ਮੁਹੱਈਆ ਕਰਵਾਇਆ ਗਿਆ ਹੈ |
ਬੜੂ ਸਾਹਿਬ ਟਰੱਸਟ ਵਲੋਂ ਹੜ੍ਹ ਪੀੜਤਾਂ ਨੂੰ ਨਵੇਂ ਮਕਾਨ ਬਣਾ ਕੇ ਸੌਂਪੇ <br/>
ਅਜੀਤ ਡੈਸਕ
04-12-2025