06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਹਰਸਿਮਰਤ ਸਿੰਘ ਧਾਮੀ ਆਈ.ਏ.ਐਫ. ਦਾ ਮੈਂਬਰ ਨਿਯੁਕਤ <br/>

ਅਜੀਤ ਡੈਸਕ 21-11-2025

ਹੁਸ਼ਿਆਰਪੁਰ, 20 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ਦੇ ਪਿੰਡ ਧਾਮੀਆਂ ਕਲਾਂ ਦੇ ਨੌਜਵਾਨ ਹਰਸਿਮਰਤ ਸਿੰਘ ਧਾਮੀ ਨੂੰ ਇੰਟਰਨੈਸ਼ਨਲ ਐਰੋਨੌਟਿਕ ਫੈਡਰੇਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇਹ ਸੰਸਥਾ ਸਪੇਸ ਸਿਸਟਮ 'ਚ ਨਵੀਆਂ ਤਕਨੀਕਾਂ ਅਤੇ ਨਵੇਂ ਤਜਰਬਿਆਂ ਸ੍ਰਬੰਧੀ ਵੱਖ-ਵੱਖ ਸਪੇਸ ਏਜੰਸੀਆਂ ਨੂੰ ਨਵੀਆਂ ਸੇਧਾਂ ਪ੍ਰਦਾਨ ਕਰਦੀ ਹੈ ਅਤੇ ਨਾਸਾ ਤੇ ਹੋਰ ਕਈ ਨਾਮਵਰ ਖੋਜ ਕੇਂਦਰ ਇਸ ਸੰਸਥਾ ਦੇ ਸਰਗਰਮ ਮੈਂਬਰ ਹਨ | ਆਈ.ਏ.ਐਫ. ਦਾ ਪ੍ਰਾਜੈਕਟ ਨਾਸਾ ਅਧੀਨ ਚੱਲੇਗਾ, ਜਿਸ 'ਚ ਹਰਸਿਮਰਤ ਸਿੰਘ ਧਾਮੀ ਆਪਣੀ ਨਵੀਂ ਖੋਜ ਸਾਂਝੀ ਕਰਨਗੇ, ਜਿਸ ਤਹਿਤ ਆਉਂਦੇ ਸਾਲਾਂ 'ਚ ਨਵੀਂ ਸਪੇਸ ਤਕਨੀਕ ਬਣਾਈ ਜਾਵੇਗੀ | ਹਰਸਿਮਰਤ ਸਿੰਘ ਧਾਮੀ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਐਰੋ ਸਪੇਸ 'ਚ ਬੀ.ਟੈਕ ਦੀ ਡਿਗਰੀ ਕਰਨ ਉਪਰੰਤ ਇੰਗਲੈਂਡ ਦੀ ਐਰੋ ਸਪੇਸ ਕਰੈਨਫੀਡਰ ਯੂਨੀਵਰਸਿਟੀ ਤੋਂ ਸਪੇਸ ਐਰੋਨੌਟਿਕਸ ਇੰਜੀਨੀਅਰਿੰਗ 'ਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਅਤੇ ਖੋਜ ਕਾਰਜ ਆਰੰਭ ਕੀਤਾ, ਜਿਸ ਸਦਕਾ ਹਰਸਿਮਰਤ ਸਿੰਘ ਧਾਮੀ ਨੂੰ ਇਹ ਮਾਣ ਹਾਸਲ ਹੋਇਆ, ਜਿਸ ਤੋਂ ਬਾਅਦ ਇਲਾਕੇ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ |

ਪਿਛਲੀ ਖ਼ਬਰ ਰਾਜਪਾਲ ਵਲੋਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਸੱਦਾ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸੰਯੁਕਤ ਰਾਸ਼ਟਰ ਨੂੰ ਭੇਜਿਆ ਪ੍ਰਸਤਾਵ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।