06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸੰਯੁਕਤ ਰਾਸ਼ਟਰ ਨੂੰ ਭੇਜਿਆ ਪ੍ਰਸਤਾਵ <br/>

ਅਜੀਤ ਡੈਸਕ 21-11-2025

ਅੰਮਿ੍ਤਸਰ, 20 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸੰਯੁਕਤ ਰਾਸ਼ਟਰ ਨੂੰ ਇਕ ਪ੍ਰਸਤਾਵ ਭੇਜਿਆ ਹੈ ਕਿ ਉਹ ਆਪਣਾ 24 ਅਕਤੂਬਰ ਨੂੰ ਮਨਾਇਆ ਜਾਣ ਵਾਲਾ ਸੰਯੁਕਤ ਰਾਸ਼ਟਰ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਰਬ-ਵਿਆਪੀ ਨੈਤਿਕ ਵਿਰਾਸਤ ਅਤੇ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਕਰਨ | ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਇਸ ਪ੍ਰਸਤਾਵ 'ਚ ਯੂਨੀਵਰਸਿਟੀ ਵਲੋੋਂ ਸੰਯੁਕਤ ਰਾਸ਼ਟਰ ਦਿਵਸ ਨੂੰ 'ਨੈਤਿਕ ਚੇਤਨਾ ਦਿਵਸ' ਵਜੋਂ ਮਨਾਉਣ ਦੀ ਤਜਵੀਜ਼ ਰੱਖੀ ਹੈ | ਇਸ 'ਨੈਤਿਕ ਚੇਤਨਾ ਦਿਵਸ' ਤੇ ਅਧਾਰਿਤ ਅੰਮਿ੍ਤਸਰ ਐਲਾਨਨਾਮੇ ਨੂੰ ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ 'ਤੇ ਰਾਸ਼ਟਰੀ ਸੈਮੀਨਾਰ ਦੌਰਾਨ 70 ਤੋਂ ਵੱਧ ਵਿਦਵਾਨਾਂ ਦੀ ਸਹਿਮਤੀ ਨਾਲ ਅਪਣਾਇਆ ਗਿਆ, ਜਿਸ ਨੂੰ ਰਸਮੀ ਤੌਰ 'ਤੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੁਆਰਾ ਪੜਿ੍ਹਆ ਅਤੇ ਪੇਸ਼ ਕੀਤਾ ਗਿਆ | ਇਹ ਪ੍ਰਸਤਾਵ ਪ੍ਰੋ. (ਡਾ.) ਕਰਮਜੀਤ ਸਿੰਘ ਦੁਆਰਾ ਸੰਯੁਕਤ ਰਾਸ਼ਟਰ ਦੇ ਸੈਕਟਰੀ-ਜਨਰਲ ਸ੍ਰੀ ਐਂਟੋਨੀਓ ਗੁਟੇਰਸ ਨੂੰ ਭੇਜੇ ਗਏ ਅਧਿਕਾਰਿਕ ਪੱਤਰ ਰਾਹੀਂ ਸੌਂਪਿਆ ਗਿਆ ਹੈ |ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰਸਤਾਵ ਨੂੰ ਸੰਯੁਕਤ ਰਾਸ਼ਟਰ ਤੱਕ ਸਿੱਧੇ ਅਤੇ ਸੁਰੱਖਿਅਤ ਤਰੀਕੇ ਨਾਲ ਪਹੁੰਚਾਉਣ ਲਈ ਸ. ਜਸਪ੍ਰੀਤ ਸਿੰਘ, ਅਟਾਰਨੀ ਆਫ਼ ਲਾਅ (ਨਿਊਯਾਰਕ) ਅਤੇ ਪ੍ਰੋਫੈਸਰ ਆਫ਼ ਐਮੀਨੈਂਸ, ਨੂੰ ਅਧਿਕਾਰਤ ਵਜੋਂ ਨਿਯੁਕਤ ਕੀਤਾ ਹੈ |

ਪਿਛਲੀ ਖ਼ਬਰ ਹਰਸਿਮਰਤ ਸਿੰਘ ਧਾਮੀ ਆਈ.ਏ.ਐਫ. ਦਾ ਮੈਂਬਰ ਨਿਯੁਕਤ <br/> ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਲੰਮੀ ਛੁੱਟੀ 'ਤੇ ਜਾਣ ਦੀ ਚਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।