06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਐਨ . ਐਸ . ਯੂ . ਆਈ . ਕਾਰਕੁਨਾਂ ਵਲੋਂ ਜੰਤਰ - ਮੰਤਰ ਨੇੜੇ ਵਿਰੋਧ ਪ੍ਰਦਰਸ਼ਨ

ਨਵੀਂ ਦਿੱਲੀ, 5 ਅਕਤੂਬਰ (ਜਗਤਾਰ ਸਿੰਘ)-ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨ. ਐੱਸ.

ਅਜੀਤ ਡੈਸਕ 06-10-2026
ਨਵੀਂ ਦਿੱਲੀ, 5 ਅਕਤੂਬਰ (ਜਗਤਾਰ ਸਿੰਘ)-ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨ.ਐੱਸ.ਯੂ.ਆਈ.) ਨੇ ਦਿੱਲੀ ਦੇ ਜੰਤਰ-ਮੰਤਰ ਨੇੜੇ ਇਕ ਅਨੋਖਾ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਐਨ. ਐਸ. ਯੂ. ਆਈ. ਦੇ ਕਾਰਕੁਨਾਂ ਨੇ ਚਿੱਟੇ ਕਫ਼ਨ (ਚਿੱਟੀਆਂ ਚਾਦਰਾਂ) ਪਾ ਕੇ ਸੜਕ ’ਤੇ ‘ਜ਼ਿੰਦਾ ਲਾਸ਼ਾਂ’ ਬਣ ਕੇ ਵਿਰੋਧ ਜਤਾਇਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦੇਸ਼ ਵਿਚ ਲੋਕਤੰਤਰ ਖ਼ਤਮ ਹੋ ਚੁੱਕਾ ਹੈ ਤੇ ਜਦੋਂ ਨਾਗਰਿਕਾਂ ਦੇ ਵੋਟ ਦੇ ਅਧਿਕਾਰ ਹੀ ਖੋਹ ਲਏ ਜਾਣ ਤਾਂ ਅਜਿਹੇ ਲੋਕਤੰਤਰ ਦੇ ਕੋਈ ਮਾਅਨੇ ਨਹੀਂ ਰਹਿ ਜਾਂਦੇ। ਪ੍ਰਦਰਸ਼ਨਕਾਰੀਆਂ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਪ੍ਰਕਿਰਿਆ ਦੌਰਾਨ ਵੱਡੀ ਪੱਧਰ ’ਤੇ ਵੋਟਰਾਂ ਦੇ ਨਾਮ ਕੱਟੇ ਜਾਣ ਤੇ ਵੋਟਾਂ ਦੀ ਕਥਿਤ ਚੋਰੀ ਦੇ ਇਲਜ਼ਾਮ ਲਗਾਇਆ। ਐਨ.ਐਸ.ਯੂ.ਆਈ ਦੇ ਰਾਸ਼ਟਰੀ ਪ੍ਰਧਾਨ ਵਿਨੋਦ ਜਾਖੜ ਦੀ ਅਗਵਾਈ ਵਿਚ ਪ੍ਰਦਰਸ਼ਨਕਾਰੀਆਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਤੁਰੰਤ ਅਸਤੀਫ਼ੇ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪ੍ਰਦਰਸ਼ਨ ਦੇ ਮੱਦੇਨਜ਼ਰ ਜੰਤਰ-ਮੰਤਰ ਦੇ ਆਲ਼ੇ-ਦੁਆਲੇ ਭਾਰੀ ਪੁਲਿਸ ਬਲ ਤੇ ਬੈਰੀਕੇਡਿੰਗ ਲਗਾਈ ਗਈ ਸੀ। ਪੁਲਿਸ ਨੇ ਮਾਰਚ ਕਰ ਰਹੇ ਪ੍ਰਧਾਨ ਵਿਨੋਦ ਜਾਖੜ ਸਮੇਤ ਕਈ ਕਾਰਕੁਨਾਂ ਨੂੰ ਹਿਰਾਸਤ ਵਿਚ ਵੀ ਲਿਆ। ਚਾਰ ਐਫ਼.ਆਈ.ਆਰ. ਦਰਜ, 18 ਗ੍ਰਿਫ਼ਤਾਰ ਇਸ ਮੌਕੇ ਪ੍ਰਦਰਸ਼ਨ ਦੌਰਾਨ ਹੋਈ ਕਥਿਤ ਹਿੰਸਾ ਦੇ ਸਬੰਧ ’ਚ ਚਾਰ ਐਫ਼.ਆਈ.ਆਰ. ਦਰਜ ਕੀਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਚ ਸੀ.ਆਈ.ਐਸ.ਐਫ਼. ਦੇ ਇਕ ਜਵਾਨ ’ਤੇ ਚਾਕੂ ਨਾਲ ਕਥਿਤ ਹਮਲੇ, ਦੰਗੇ ਕਰਨ, ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੇ ਸਰਕਾਰੀ ਕਰਮਚਾਰੀਆਂ ਦੇ ਕੰਮ ’ਚ ਰੁਕਾਵਟ ਪਾਉਣ ਨਾਲ ਸਬੰਧਤ ਮਾਮਲੇ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਕਥਿਤ ਹਿੰਸਾ ਦੇ ਸਬੰਧ ’ਚ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਅਦਾਲਤ ’ਚ ਪੇਸ਼ ਕੀਤਾ ਗਿਆ।
ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਨੇ 6 ਵੇਂ ਗਲੋਬਲ ਐਜੂਕੇਸ਼ਨ ਸੰਮੇਲਨ ਦੀ ਕੀਤੀ ਮੇਜ਼ਬਾਨੀ ਅਗਲੀ ਖ਼ਬਰ ਪੰਜਾਬ ਤੇ ਹਰਿਆਣਾ ’ਚ ਪਰਾਲੀ ਸਾੜਨ ਤੋਂ ਰੋਕਣ ਲਈ ਉਡਣ ਦਸਤੇ ਤਾਇਨਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।