06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਚੰਡੀਗੜ੍ਹ 'ਚ ਦੁਆਬਾ ਤੇ ਮਾਝਾ ਦੀਆਂ ਗੰਨਾਂ ਬੈਲਟ ਕਿਸਾਨ ਜਥੇਬੰਦੀਆਂ ਵਲੋਂ ਅਧਿਕਾਰੀਆਂ ਨਾਲ ਮੀਟਿੰਗ <br/>

ਅਜੀਤ ਡੈਸਕ 21-11-2025

ਚੰਡੀਗੜ੍ਹ, 20 ਨਵੰਬਰ (ਅਜਾਇਬ ਸਿੰਘ ਔਜਲਾ)-ਦੁਆਬਾ ਤੇ ਮਾਝਾ ਦੀਆਂ ਗੰਨਾਂ ਬੈਲਟ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਅੱਜ ਮੁੱਖ ਪ੍ਰਬੰਧਕੀ ਖੇਤੀਬਾੜੀ ਸਕੱਤਰ ਅਰਸ਼ਦੀਪ ਸਿੰਘ ਥਿੰਦ ਆਈ.ਏ.ਐਸ. ਅਤੇ ਕੇਨ ਕਮਿਸ਼ਨਰ ਅਮਰੀਕ ਸਿੰਘ ਨਾਲ ਚੰਡੀਗੜ੍ਹ ਵਿਖੇ ਹੋਈ | ਜਿਸ ਵਿਚ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੁਆਬਾ ਕਿਸਾਨ ਕਮੇਟੀ ਪੰਜਾਬ, ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਦੁਆਬਾ ਕਿਸਾਨ ਸੰਘਰਸ਼ ਕਮੇਟੀ, ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਬੀ.ਕੇ.ਯੂ ਦੁਆਬਾ, ਸੂਬਾ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਮਾਝਾ ਕਿਸਾਨ ਸੰਘਰਸ਼ ਕਮੇਟੀ ,ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਧੁੱਗਾ ਬੀ.ਕੇ.ਯੂ. ਕਾਦੀਆਂ, ਪਰਮਿੰਦਰ ਸਿੰਘ ਪ੍ਰਧਾਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ, ਹਰਜੀਤ ਸਿੰਘ ਜਨਰਲ ਸੈਕਟਰੀ ਪਗੜੀ ਸੰਭਾਲ ਜੱਟਾ ਲਹਿਰ ਸਾਰੀਆਂ ਜਥੇਬੰਦੀਆਂ ਨੇ ਗੰਨੇ ਦੇ ਰੇਟ ਦੇ ਵਾਧੇ ਨੂੰ ਲੈ ਕੇ ਸਕੱਤਰ ਨਾਲ ਗੱਲਬਾਤ ਕੀਤੀ ਤੇ ਆਪਣੇ ਅੰਕੜਿਆਂ ਅਨੁਸਾਰ ਗੰਨੇ ਦਾ ਲਾਗਤ ਮੁੱਲ ਜੋ ਇਕ ਸਾਲ ਦੀ ਫ਼ਸਲ 'ਤੇ ਆਉਂਦਾ ਹੈ ਉਹ ਸਾਰਾ ਵੇਰਵਿਆਂ ਸਹਿਤ ਦੱਸਿਆ ਕਿ ਗੰਨੇ ਦੇ ਭਾਅ ਵਿਚ ਵਾਧਾ ਕਰਕੇ 500 ਰੁਪਏ ਕੀਤਾ ਜਾਵੇ | ਆਗੂਆਂ ਨੇ ਮੰਗ ਕੀਤੀ ਸਹਿਕਾਰੀ ਮਿੱਲਾਂ ਦੇ ਮੈਥਡ ਅਨੁਸਾਰ ਇਕ ਕਾਊਾਟਰ 'ਤੇ ਕਿਸਾਨਾਂ ਨੂੰ ਪੇਮੈਂਟ ਮਿਲੇ ਗੰਨੇ ਦੀ ਬਿਜਾਈ ਤੋਂ ਪਹਿਲਾਂ ਰੇਟ ਅਨਾਊਸ ਕੀਤਾ ਜਾਵੇ, ਅਰਸ਼ਦੀਪ ਸਿੰਘ ਥਿੰਦ ਨੇ ਜਥੇਬੰਦੀਆ ਨੂੰ ਵਿਸ਼ਵਾਸ ਦਿਵਾਇਆ ਕਿ 24 ਨਵੰਬਰ ਨੂੰ ਸ਼ੂਗਰ ਕੈਨ ਕੰਟਰੋਲ ਬੋਰਡ ਦੀ ਮੀਟਿੰਗ ਕਰਕੇ ਸ਼ਾਮ ਤੱਕ ਰੇਟ ਤੇ ਮਿੱਲਾ ਚੱਲਣ ਦੀ ਤਰੀਕ ਤੇ ਇਕ ਕਾਊਾਟਰ ਤੇ ਪੇਮੈਂਟ ਦਾ ਐਲਾਨ ਕੀਤਾ ਜਾਵੇਗਾ | ਜਥੇਬੰਦੀਆਂ ਵਲੋਂ ਸਹਿਮਤੀ ਦਿੱਤੀ ਤੇ 21 ਨਵੰਬਰ ਨੂੰ ਸੜਕ ਤੇ ਰੇਲ ਰੋਕੋ ਅੰਦੋਲਨ ਨੂੰ ਮੁਲਤਵੀ ਕੀਤਾ | ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ 24 ਤਰੀਕ ਨੂੰ ਕੋਈ ਵੀ ਢਿੱਲ ਮੱਠ ਹੋਈ ਤਾਂ 25 ਨਵੰਬਰ ਨੂੰ ਤੁਰੰਤ ਮੀਟਿੰਗ ਕਰਕੇ ਸੜਕ ਤੇ ਰੇਲ ਆਵਾਜਾਈ ਠੱਪ ਕੀਤੀ ਜਾਵੇਗੀ |

ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਲੰਮੀ ਛੁੱਟੀ 'ਤੇ ਜਾਣ ਦੀ ਚਰਚਾ <br/> ਅਗਲੀ ਖ਼ਬਰ ਸੈਨੇਟ ਚੋਣਾਂ ਦਾ ਵੇਰਵਾ 25 ਤੱਕ ਜਾਰੀ ਕਰ ਦਿੱਤਾ ਜਾਵੇਗਾ-ਯੂਨੀਵਰਸਿਟੀ ਪ੍ਰਸ਼ਾਸਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।