05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਆਰ.ਐਸ.ਐਸ. ਆਗੂ ਨਵੀਨ ਅਰੋੜਾ ਦੇ ਕਤਲ ਦਾ ਸਾਜਿਸ਼ਕਾਰ ਕਾਬੂ-ਪਿਸਤੌਲ ਬਰਾਮਦ <br/>

ਅਜੀਤ ਡੈਸਕ 21-11-2025

ਫ਼ਿਰੋਜ਼ਪੁਰ, 20 ਨਵੰਬਰ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਵਿਚ ਆਰ.ਐਸ.ਐਸ. ਆਗੂ ਨਵੀਨ ਅਰੋੜਾ ਦੇ ਹੋਏ ਕਤਲ ਮਾਮਲੇ ਵਿਚ ਲੋੜੀਂਦਾ ਮੁੱਖ ਸਾਜ਼ਿਸ਼ਕਾਰ ਗੁਰਸਿਮਰਨ ਉਰਫ਼ ਜਤਿਨ ਕਾਲੀ ਪੁਲਿਸ ਵਲੋਂ ਬੀਤੀ ਰਾਤ ਮੁਕਾਬਲੇ ਤੋਂ ਬਾਅਦ ਜ਼ਖ਼ਮੀ ਹਾਲਤ ਵਿਚ ਕਾਬੂ ਕਰ ਲਿਆ | ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਪੈੱ੍ਰਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਜਤਿਨ ਕਾਲੀ ਇਸ ਹੱਤਿਆ ਕਾਂਡ ਦੀ ਪੂਰੀ ਸਾਜ਼ਿਸ਼ ਦਾ ਮੁੱਖ ਸਾਜਿਸ਼ਘਾੜਾ ਸੀ, ਜਿਸ ਨੇ ਨਵੀਨ ਅਰੋੜਾ ਦੀ ਹੱਤਿਆ ਦੀ ਯੋਜਨਾ ਤਿਆਰ ਕਰਕੇ ਹਮਲਾਵਰਾਂ ਨੂੰ ਇਸ ਨੂੰ ਅੰਜਾਮ ਦੇਣ ਲਈ ਉਕਸਾਇਆ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਬੀਤੀ ਰਾਤ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੱਲਾਂਵਾਲਾ ਰੋਡ 'ਤੇ ਪਿੰਡ ਸੋਢੇ ਵਾਲਾ ਨਜ਼ਦੀਕ ਮੋਟਰਸਾਈਕਲ ਸਵਾਰ ਜਤਿਨ ਵਲੋਂ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ | ਜਿਸ ਦੀ ਜੁਆਬੀ ਕਾਰਵਾਈ ਦੌਰਾਨ ਮੁਕਾਬਲੇ ਵਿਚ ਜ਼ਖ਼ਮੀ ਹੋਏ ਜਤਿਨ ਕਾਲੀ ਨੂੰ ਕਾਬੂ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਪੁਲਿਸ ਨੇ 32 ਬੋਰ ਦਾ ਪਿਸਤੌਲ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਜਤਿਨ ਨੇ ਕਬੂਲ ਕੀਤਾ ਕਿ ਉਹ ਖ਼ੁਦ ਇਸ ਕਤਲ ਲਈ ਕਿਸੇ ਹੋਰ ਵਿਅਕਤੀ ਵਲੋਂ ਉਕਸਾਇਆ ਗਿਆ ਸੀ | ਉਸ ਨੇ ਦਾਅਵਾ ਕੀਤਾ ਕਿ ਇਹ ਵਿਅਕਤੀ ਵਿਦੇਸ਼ ਵਿਚ ਬੈਠਾ ਹੋ ਸਕਦਾ ਹੈ ਅਤੇ ਉਸ ਨੇ ਹੀ ਇਸ ਯੋਜਨਾ ਨੂੰ ਅਮਲ ਵਿਚ ਲਿਆਉਣ ਅਤੇ ਯੂਪੀ ਤੋਂ ਹਥਿਆਰ ਲਿਆਉਣ ਲਈ ਉਸ ਨੂੰ ਕਰੀਬ 65 ਹਜ਼ਾਰ ਰੁਪਏ ਮੁਹੱਈਆ ਕਰਵਾਏ ਸਨ | ਉਨ੍ਹਾਂ ਦੱਸਿਆ ਕਿ ਪੁਲਿਸ ਇਸ ਪਹਿਲੂ ਨੂੰ ਵੀ ਬਰੀਕੀ ਨਾਲ ਘੋਖ ਰਹੀ ਹੈ | ਇਸ ਸਮੇਂ ਉਨ੍ਹਾਂ ਨਾਲ ਡੀ.ਐਸ.ਪੀ.ਡੀ ਬਰਜਿੰਦਰ ਸਿੰਘ ਸਰਾਂ, ਸੀ.ਆਈ.ਏ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਵੀ ਮੌਜੂਦ ਸਨ |

ਪਿਛਲੀ ਖ਼ਬਰ ਹਾਈ ਕੋਰਟ ਤੋਂ ਕਾਂਸਟੇਬਲ ਅਮਨਦੀਪ ਕੌਰ ਨੂੰ ਮਿਲੀ ਨਿਯਮਤ ਜ਼ਮਾਨਤ <br/> ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਪ੍ਰਧਾਨ ਵਲੋਂ ਸ਼ਹੀਦੀ ਸ਼ਤਾਬਦੀ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।