05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਹਾਈ ਕੋਰਟ ਤੋਂ ਕਾਂਸਟੇਬਲ ਅਮਨਦੀਪ ਕੌਰ ਨੂੰ ਮਿਲੀ ਨਿਯਮਤ ਜ਼ਮਾਨਤ <br/>

ਅਜੀਤ ਡੈਸਕ 21-11-2025

ਚੰਡੀਗੜ੍ਹ, 20 ਨਵੰਬਰ (ਸੰਦੀਪ ਕੁਮਾਰ ਮਾਹਨਾ)-ਗੈਰ-ਕਾਨੂੰਨੀ ਜਾਇਦਾਦ ਰੱਖਣ ਦੇ ਦੋਸ਼ ਤਹਿਤ ਗਿ੍ਫ਼ਤਾਰ ਪੰਜਾਬ ਪੁਲਿਸ ਅਧਿਕਾਰੀ ਅਮਨਦੀਪ ਕੌਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ | ਜਸਟਿਸ ਅਮਨ ਚੌਧਰੀ ਨੇ ਅਮਨਦੀਪ ਕੌਰ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਹੈ | ਇਹ ਫ਼ੈਸਲਾ ਉਨ੍ਹਾਂ ਦੇ ਲਗਭਗ 6 ਮਹੀਨਿਆਂ ਤੋਂ ਜੇਲ੍ਹ ਵਿਚ ਰਹਿਣ ਤੋਂ ਬਾਅਦ ਆਇਆ ਹੈ, ਅਤੇ ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋਣ 'ਚ ਅਜੇ ਵੀ ਕਾਫ਼ੀ ਸਮਾਂ ਲੱਗਣ ਦੀ ਉਮੀਦ ਹੈ | ਵਿਜੀਲੈਂਸ ਬਿਊਰੋ, ਬਠਿੰਡਾ ਵਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ, ਉਸ 'ਤੇ 1 ਅਪ੍ਰੈਲ, 2018 ਤੋਂ 31 ਮਾਰਚ, 2025 ਤੱਕ ਸੱਤ ਸਾਲਾਂ ਦੀ ਮਿਆਦ ਦੌਰਾਨ ਲਗਭਗ 48 ਲੱਖ ਦੀ ਜਾਇਦਾਦ ਇਕੱਠੀ ਕਰਨ ਦਾ ਦੋਸ਼ ਹੈ, ਜੋ ਕਿ ਉਸ ਦੀ ਆਮਦਨ ਨਾਲੋਂ 44.34 ਫ਼ੀਸਦੀ ਤੋਂ ਵੱਧ ਹੈ | ਅਦਾਲਤ ਨੂੰ ਪੇਸ਼ ਕੀਤੇ ਗਏ ਹਿਰਾਸਤ ਸਰਟੀਫਿਕੇਟ ਵਿਚ ਦਰਜ਼ ਹੈ ਕਿ ਕਾਂਸਟੇਬਲ ਅਮਨਦੀਪ ਕੌਰ 5 ਮਹੀਨੇ ਅਤੇ 19 ਦਿਨਾਂ ਤੋਂ ਹਿਰਾਸਤ ਵਿਚ ਸੀ, ਭਾਵੇਂ ਚਲਾਨ ਸਿਰਫ਼ 14 ਨਵੰਬਰ ਨੂੰ ਹੀ ਪੇਸ਼ ਕੀਤਾ ਗਿਆ ਸੀ, ਪ੍ਰੰਤੂ ਅਜੇ ਤੱਕ ਦੋਸ਼ ਤੈਅ ਨਹੀਂ ਕੀਤੇ ਗਏ ਹਨ, ਅਤੇ ਮਾਮਲੇ ਵਿਚ 46 ਗਵਾਹ ਹਨ | ਨਤੀਜੇ ਵਜੋਂ, ਮੁਕੱਦਮਾ ਲੰਮਾ ਹੋ ਜਾਵੇਗਾ ਅਤੇ ਹਿਰਾਸਤ ਨੂੰ ਵਧਾਉਣ ਦਾ ਕੋਈ ਜਾਇਜ਼ ਨਹੀਂ ਹੈ |

ਪਿਛਲੀ ਖ਼ਬਰ ਸੂਬੇ 'ਚ ਮਾਹਿਰ ਡਾਕਟਰਾਂ ਤੇ ਨਰਸਾਂ ਦੀ ਕਮੀ ਜਲਦ ਕੀਤੀ ਜਾਵੇਗੀ ਪੂਰੀ-ਸਿਹਤ ਮੰਤਰੀ <br/> ਅਗਲੀ ਖ਼ਬਰ ਆਰ.ਐਸ.ਐਸ. ਆਗੂ ਨਵੀਨ ਅਰੋੜਾ ਦੇ ਕਤਲ ਦਾ ਸਾਜਿਸ਼ਕਾਰ ਕਾਬੂ-ਪਿਸਤੌਲ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।