06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਵੋਟ ਚੋਰੀ ਰਾਹੀਂ ਬਿਹਾਰ 'ਚ ਸਰਕਾਰ ਬਣਾਉਣਾ ਚਾਹੁੰਦਾ ਹੈ ਐਨ.ਡੀ.ਏ.-ਪਿ੍ਅੰਕਾ <br/>

ਅਜੀਤ ਡੈਸਕ 06-11-2025

ਬੇਤੀਆ (ਬਿਹਾਰ), 5 ਨਵੰਬਰ (ਪੀ.ਟੀ.ਆਈ.)-ਕਾਂਗਰਸ ਨੇਤਾ ਪਿ੍ਅੰਕਾ ਗਾਂਧੀ ਵਾਡਰਾ ਨੇ ਦੋਸ਼ ਲਗਾਇਆ ਹੈ ਕਿ ਐਨ.ਡੀ.ਏ. ਵੋਟ ਚੋਰੀ ਰਾਹੀਂ ਬਿਹਾਰ 'ਚ ਸਰਕਾਰ ਬਣਾਉਣਾ ਚਾਹੁੰਦੀ ਹੈ ਅਤੇ ਦਾਅਵਾ ਕੀਤਾ ਕਿ ਐਸ.ਆਈ.ਆਰ. ਰਾਹੀਂ ਔਰਤਾਂ ਸਮੇਤ 65 ਲੱਖ ਲੋਕਾਂ ਦੇ ਨਾਂਅ ਵੋਟਰ ਸੂਚੀਆਂ 'ਚੋਂ ਹਟਾ ਦਿੱਤੇ ਗਏ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਐਨ.ਡੀ.ਏ. ਵੋਟ ਚੋਰੀ 'ਚ ਸ਼ਾਮਿਲ ਹੈ, ਕਿਉਂਕਿ ਉਹ ਇਸ ਤੱਥ ਤੋਂ ਜਾਣੂੰ ਹੈ ਕਿ ਲੋਕ ਇਸ ਦੇ 20 ਸਾਲਾਂ ਦੇ ਸ਼ਾਸਨ ਤੋਂ ਤੰਗ ਆ ਚੁੱਕੇ ਹਨ | ਪੱਛਮੀ ਚੰਪਾਰਣ ਜ਼ਿਲ੍ਹੇ ਦੇ ਵਾਲਮੀਕੀ ਨਗਰ ਤੇ ਚਨਪਤੀਆ 'ਚ ਲਗਾਤਾਰ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਜਨਰਲ ਸਕੱਤਰ ਨੇ ਦਾਅਵਾ ਕੀਤਾ ਕਿ ਦੇਸ਼ ਦੀ ਮੌਜੂਦਾ ਸਥਿਤੀ ਬਰਤਾਨਵੀ ਰਾਜ ਵਰਗੀ ਹੈ ਤੇ ਸ਼ੱਕ ਪੈਦਾ ਕੀਤਾ ਕਿ ਕੀ ਦੇਸ਼ ਭਵਿੱਖ 'ਚ ਚੋਣਾਂ ਦੇਖਣਾ ਜਾਰੀ ਰੱਖੇਗਾ | ਉਨ੍ਹਾਂ ਕਿਹਾ ਕਿ ਮੇਰੇ ਭਰਾ ਰਾਹੁਲ ਨੇ ਅੱਜ ਹਰਿਆਣਾ 'ਚ ਵੋਟ ਚੋਰੀ ਦਾ ਵੇਰਵਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਐਨ.ਡੀ.ਏ. ਸਭ ਕੁਝ ਤਬਾਹ ਕਰ ਦੇਵੇਗਾ | ਇਹ ਸਪੱਸ਼ਟ ਨਹੀਂ ਹੈ ਕਿ ਭਵਿੱਖ 'ਚ ਚੋਣਾਂ ਹੋਣਗੀਆਂ ਜਾਂ ਨਹੀਂ, ਤੁਸੀਂ ਚੁੱਪ ਕਿਉਂ ਹੋ? ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕੱਢੋ | ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਅਪਰਾਧ ਤੇ ਭਿ੍ਸ਼ਟਾਚਾਰ ਨੂੰ ਕੰਟਰੋਲ ਕਰਨ ਤੇ ਨੌਜਵਾਨਾਂ ਨੂੰ ਸਿੱਖਿਅਤ ਕਰਨ ਨਾਲੋਂ ਕਾਂਗਰਸ ਦੇ ਪੋਸਟਰ ਤੋਂ ਆਰ.ਜੇ.ਡੀ. ਨੇਤਾ ਤੇ 'ਇੰਡੀਆ' ਗੱਠਜੋੜ ਦੇ ਮੁੱਖ ਮੰਤਰੀ ਉਮੀਦਵਾਰ ਤੇਜਸਵੀ ਯਾਦਵ ਦੀ ਫੋਟੋ ਦੀ ਗੈਰ-ਹਾਜ਼ਰੀ ਬਾਰੇ ਵਧੇਰੇ ਚਿੰਤਤ ਜਾਪਦੇ ਹਨ |

ਪਿਛਲੀ ਖ਼ਬਰ ਮੰਗੋਲੀਆ 'ਚ ਫ਼ਸੇ 228 ਯਾਤਰੀ ਤੇ 17 ਚਾਲਕ ਦਲ ਦੇ ਮੈਂਬਰ ਦਿੱਲੀ ਪਹੁੰਚੇ ਅਗਲੀ ਖ਼ਬਰ ਮਹਾਂਦੇਵ ਸੱਟੇਬਾਜ਼ੀ ਐਪ ਮਾਮਲੇ 'ਚ ਫ਼ਰਾਰ ਮੁਲਜ਼ਮ ਦਾ ਪਤਾ ਲਗਾਏ ਈ.ਡੀ.-ਸੁਪਰੀਮ ਕੋਰਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।