06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਮਹਾਂਦੇਵ ਸੱਟੇਬਾਜ਼ੀ ਐਪ ਮਾਮਲੇ 'ਚ ਫ਼ਰਾਰ ਮੁਲਜ਼ਮ ਦਾ ਪਤਾ ਲਗਾਏ ਈ.ਡੀ.-ਸੁਪਰੀਮ ਕੋਰਟ <br/>

ਅਜੀਤ ਡੈਸਕ 06-11-2025
ਨਵੀਂ ਦਿੱਲੀ, 5 ਨਵੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੂੰ ਮਹਾਦੇਵ ਸੱਟੇਬਾਜ਼ੀ ਐਪ ਦੇ ਸਹਿ-ਸੰਸਥਾਪਕ ਰਵੀ ਉਪਲ ਨੂੰ ਲੱਭਣ ਅਤੇ ਗਿ੍ਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ | ਦੱਸਿਆ ਜਾ ਰਿਹਾ ਹੈ ਕਿ ਉਹ ਦੁਬਈ ਤੋਂ ਭੱਜ ਕੇ ਕਿਸੇ ਅਣਦੱਸੀ ਥਾਂ 'ਤੇ ਚਲਾ ਗਿਆ ਹੈ | ਅਦਾਲਤ ਨੇ ਕਿਹਾ ਕਿ ਸਫ਼ੈਦਪੋਸ਼ ਅਪਰਾਧ ਦੇ ਮੁਲਜ਼ਮ, ਅਦਾਲਤਾਂ ਤੇ ਏਜੰਸੀਆਂ ਨੂੰ ਖੇਡ ਸਮਝ ਕੇ ਬਚ ਨਹੀਂ ਸਕਦੇ | ਜਸਟਿਸ ਐੱਮ.ਐੱਮ. ਸੁੰਦਰੇਸ਼ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਉਪਲ ਦੇ ਕਾਨੂੰਨ ਤੋਂ ਬਚਣ 'ਤੇ ਗੰਭੀਰ ਨਾਰਾਜ਼ਗੀ ਜ਼ਾਹਰ ਕੀਤੀ | ਉਨ੍ਹਾਂ ਕਿਹਾ ਕਿ ਇਹ ਅਦਾਲਤ ਦੀ ਜ਼ਮੀਰ ਨੂੰ ਝੰਜੋੜਦਾ ਹੈ ਅਤੇ ਹੁਣ ਕੁਝ ਕਰਨਾ ਹੀ ਪਏਗਾ | ਦੱਸਿਆ ਜਾ ਰਿਹਾ ਹੈ ਕਿ ਭਾਰਤ 'ਚ ਏਜੰਸੀਆਂ ਤੋਂ ਬਚ ਰਿਹਾ ਰਵੀ ਉਪਲ ਦੁਬਈ ਤੋਂ ਕਿਸੀ ਅਗਿਆਤ ਥਾਂ 'ਤੇ ਭੱਜ ਗਿਆ ਹੈ, ਜਿਸ ਕਾਰਨ ਸੰਯੁਕਤ ਅਰਬ ਅਮੀਰਾਤ ਅਧਿਕਾਰੀਆਂ ਨੇ ਉਸ ਦੀ ਹਵਾਲਗੀ ਪ੍ਰਕਿਰਿਆ ਨੂੰ ਰੋਕ ਦਿੱਤਾ ਹੈ | ਅਦਾਲਤ ਨੇ ਕਿਹਾ ਕਿ ਅਜਿਹੇ ਅਪਰਾਧਾਂ ਲਈ ਅਦਾਲਤਾਂ ਅਤੇ ਏਜੰਸੀਆਂ 'ਖਿਡੌਣਾ' ਨਹੀਂ ਹਨ | ਈ.ਡੀ. ਨੂੰ ਉਸ ਨੂੰ ਜਲਦੀ ਲੱਭ ਕੇ ਗਿ੍ਫ਼ਤਾਰ ਕਰਨਾ ਚਾਹੀਦਾ ਹੈ | ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 14 ਨਵੰਬਰ ਲਈ ਤੈਅ ਕੀਤੀ ਹੈ |

ਪਿਛਲੀ ਖ਼ਬਰ ਵੋਟ ਚੋਰੀ ਰਾਹੀਂ ਬਿਹਾਰ 'ਚ ਸਰਕਾਰ ਬਣਾਉਣਾ ਚਾਹੁੰਦਾ ਹੈ ਐਨ.ਡੀ.ਏ.-ਪਿ੍ਅੰਕਾ <br/> ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਚਾਂਦਨੀ ਚੌਕ ਦਾ ਨਾਂਅ 'ਸੀਸ ਗੰਜ' ਰੱਖਣ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।