06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਫਿਰੌਤੀ ਦੀ ਮੰਗ ਨੂੰ ਲੈ ਕੇ ਗੈਗਸਟਰਾਂ ਵਲੋ ਦੂਜੀ ਵਾਰ ਕਾਰੋਬਾਰੀ ਦੇ ਘਰ ’ਤੇ ਗੋਲੀਬਾਰੀ

ਮਮਦੋਟ, (ਫਿਰੋਜ਼ਪੁਰ), 6 ਨਵੰਬਰ (ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)- ਕਸਬਾ ਮਮਦੋਟ ਵਿਖੇ ਬੀਤੀ ਰਾਤ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਵਲੋਂ ਕਾਰੋਬਾਰੀ ਮਨੀਸ਼ ਚੋਪੜਾ ਦੇ ਘਰ ਦੇ ਗੇਟ ’ਤੇ ਗੋਲੀਆਂ ਮਾਰੀਆਂ ਗਈਆਂ।

ਅਜੀਤ ਡੈਸਕ 06-11-2026

ਮਮਦੋਟ, (ਫਿਰੋਜ਼ਪੁਰ), 6 ਨਵੰਬਰ (ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)- ਕਸਬਾ ਮਮਦੋਟ ਵਿਖੇ ਬੀਤੀ ਰਾਤ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਵਲੋਂ ਕਾਰੋਬਾਰੀ ਮਨੀਸ਼ ਚੋਪੜਾ ਦੇ ਘਰ ਦੇ ਗੇਟ ’ਤੇ ਗੋਲੀਆਂ ਮਾਰੀਆਂ ਗਈਆਂ। ਗੋਲੀਆਂ ਚਲਾਉਣ ਲਈ ਆਏ ਨੌਜਵਾਨਾਂ ਨੇ ਮੂੰਹ ਬੰਨੇ ਹੋਏ ਸਨ, ਜੋ ਮਿੰਟਾਂ ਵਿਚ ਹੀ ਗੋਲੀਆਂ ਚਲਾ ਕੇ ਫਰਾਰ ਹੋ ਗਏ। ਰਾਤ ਸਮੇਂ ਜਿਸ ਵਕਤ ਗੋਲੀਆਂ ਚਲਾਈਆਂ ਗਈਆਂ, ਉਸ ਸਮੇਂ ਕਾਰੋਬਾਰੀ ਪਰਿਵਾਰ ਨੂੰ ਸੁਰੱਖਿਆ ਵਜੋ ਮਿਲਿਆ ਪੁਲਿਸ ਮੁਲਾਜ਼ਮ ਵੀ ਘਰ ਦੇ ਅੰਦਰ ਸੀ , ਜਿਸ ਵਲੋਂ ਕੋਈ ਵੀ ਜਵਾਬੀ ਕਾਰਵਾਈ ਨਹੀਂ ਕੀਤੀ ਗਈ। ਇੱਥੇ ਦੱਸਣਯੋਗ ਹੈ ਕਿ ਉਕਤ ਕਾਰੋਬਾਰੀ ਨੂੰ ਵਿਦੇਸ਼ੀ ਨੰਬਰ ਤੋਂ ਫਿਰੌਤੀ ਦੀ ਕਾਲ ਆਈ ਸੀ, ਜਿਸ ਸੰਬੰਧੀ ਉਸ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ, ਪੁਲਿਸ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਵੀ ਕੋਈ ਦੋ ਹਫ਼ਤੇ ਪਹਿਲਾਂ ਵੀ ਉਕਤ ਕਾਰੋਬਾਰੀ ਦੇ ਘਰ ’ਤੇ ਰਾਤ ਸਮੇਂ ਮੋਟਰਸਾਈਕਲ ’ਤੇ ਆਏ ਮੂੰਹ ਢਕੇ ਨੌਜਵਾਨਾਂ ਵਲੋਂ ਗੋਲੀਬਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਵਲੋਂ ਜਲਦ ਹੀ ਗੋਲੀਬਾਰੀ ਕਰਨ ਵਾਲਿਆਂ ਨੂੰ ਕਾਬੂ ਕਰਨ ਦਾ ਦਾਅਵਾ ਕਰਕੇ, ਕਾਰੋਬਾਰੀ ਨੂੰ ਸੁਰੱਖਿਆ ਦਿੱਤੀ ਗਈ ਸੀ। 

ਪਿਛਲੀ ਖ਼ਬਰ ਐਨ. ਐਚ. ਐਮ. ਕਰਮਚਾਰੀਆਂ ਵਲੋਂ ਅਣ-ਮਿੱਥੇ ਸਮੇਂ ਲਈ ਹੜਤਾਲ ਅਗਲੀ ਖ਼ਬਰ ਦੀਵਾਲੀ ਦੇ ਤਿਉਹਾਰ ’ਤੇ ਸਾਈਬਰ ਦੇ ਸ਼ਿਕਾਰ ਹੋਣ ਤੋਂ ਬਚੋ, ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਲੋਕਾਂ ਨੂੰ ਚਿਤਾਵਨੀ ਜਾਰੀ