ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਚਾਂਦਨੀ ਚੌਕ ਦਾ ਨਾਂਅ 'ਸੀਸ ਗੰਜ' ਰੱਖਣ ਦੀ ਮੰਗ <br/>
ਭਾਜਪਾ ਦੇ ਸੂਬਾ ਬੁਲਾਰਾ ਪਿ੍ਤਪਾਲ ਸਿੰਘ ਬੱਲੀਏਵਾਲ |
<br/>
06-11-2025
ਬੱਲੀਏਵਾਲ ਨੇ ਆਪਣੀ ਚਿੱਠੀ 'ਚ ਇਹ ਵੀ ਸੁਝਾਅ ਦਿੱਤਾ ਕਿ ਚਾਂਦਨੀ ਚੌਂਕ ਦੇ ਆਲੇ-ਦੁਆਲੇ ਦੇ ਮੈਟਰੋ ਸਟੇਸ਼ਨਾਂ ਦੇ ਨਾਮ ਗੁਰੂ ਸਾਹਿਬ ਦੇ ਤਿੰਨ ਸ਼ਹੀਦ ਸਾਥੀਆਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਨਾਮ 'ਤੇ ਰੱਖੇ ਜਾਣ | ਉਨ੍ਹਾਂ ਲਿਖਿਆ ਕਿ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਨ 'ਤੇ ਇਹ ਐਲਾਨ ਕਰਨ ਤਾਂ ਜੋ ਦੇਸ਼ ਦੀਆਂ ਅਗਲੀ ਪੀੜੀਆਂ ਨੂੰ 'ਹਿੰਦ ਦੀ ਚਾਦਰ' ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਮਹਾਨ ਸ਼ਹੀਦੀ ਬਾਰੇ ਜਾਣਕਾਰੀ ਮਿਲੇ ਅਤੇ ਉਹ ਧਾਰਮਿਕ ਆਜ਼ਾਦੀ ਤੇ ਤਿਆਗ ਦੇ ਸੱਚੇ ਅਰਥ ਸਮਝ ਸਕਣ |
ਬੱਲੀਏਵਾਲ ਨੇ ਚਿੱਠੀ 'ਚ 1675 ਵਿਚ ਮੁਗ਼ਲ ਸ਼ਾਸਕ ਅÏਰੰਗਜ਼ੇਬ ਦੇ ਸ਼ਾਸਨ ਦੌਰਾਨ ਹੋਏ ਧਾਰਮਿਕ ਜ਼ੁਲਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਕਸ਼ਮੀਰ ਦੇ 500 ਤੋਂ ਵੱਧ ਪੰਡਤਾਂ ਨੇ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਆਨੰਦਪੁਰ ਸਾਹਿਬ ਜਾ ਕੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਤੋਂ ਸਹਾਇਤਾ ਮੰਗੀ ਸੀ | ਗੁਰੂ ਸਾਹਿਬ ਨੇ 'ਸਰਬੱਤ ਦਾ ਭਲਾ' ਦੇ ਸਿਧਾਂਤ 'ਤੇ ਚੱਲਦਿਆਂ ਆਪਣੇ ਜੀਵਨ ਦੀ ਕੁਰਬਾਨੀ ਦੇ ਕੇ ਧਰਮ ਅਤੇ ਮਨੁੱਖਤਾ ਦੀ ਰੱਖਿਆ ਕੀਤੀ | ਉਨ੍ਹਾਂ ਨੇ ਦੱਸਿਆ ਕਿ ਦਿੱਲੀ ਵਿਚ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਹੋਏ ਤਸ਼ੱਦਦ ਇਤਿਹਾਸ ਦੇ ਸਭ ਤੋਂ ਕਰੂੜ ਅਧਿਆਇਆਂ ਵਿਚੋਂ ਇਕ ਹਨ ਭਾਈ ਮਤੀ ਦਾਸ ਜੀ ਨੂੰ ਆਰੀ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂਈ 'ਚ ਲਪੇਟ ਕੇ ਸਾੜਿਆ ਗਿਆ ਅਤੇ ਭਾਈ ਦਿਆਲਾ ਜੀ ਨੂੰ ਉੱਬਲਦੇ ਪਾਣੀ ਵਿਚ ਸੁੱਟ ਕੇ ਸ਼ਹੀਦ ਕੀਤਾ ਗਿਆ | ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਉਸ ਥਾਂ ਧੜ ਤੋਂ ਵੱਖ ਕੀਤਾ ਗਿਆ ਜਿੱਥੇ ਅੱਜ ਗੁਰਦੁਆਰਾ ਸ਼੍ਰੀ ਸੀਸ ਗੰਜ ਸਾਹਿਬ ਸਥਿਤ ਹੈ |
ਬੱਲੀਏਵਾਲ ਨੇ ਕਿਹਾ ਕਿ ਗੁਰੂ ਸਾਹਿਬ ਦੀ ਇਹ ਸ਼ਹੀਦੀ ਸਿਰਫ਼ ਸਿੱਖ ਇਤਿਹਾਸ ਨਹੀਂ, ਸਗੋਂ ਪੂਰੇ ਭਾਰਤ ਦੀ ਧਾਰਮਿਕ ਆਜ਼ਾਦੀ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਜੇ ਚਾਂਦਨੀ ਚੌਂਕ ਦਾ ਨਾਮ 'ਸੀਸ ਗੰਜ' ਰੱਖਿਆ ਜਾਂਦਾ ਹੈ ਤਾਂ ਇਹ ਗੁਰੂ ਸਾਹਿਬ ਦੇ ਬਲੀਦਾਨ ਨੂੰ ਸਦੀਵੀ ਸਨਮਾਨ ਦੇਣ ਦੇ ਬਰਾਬਰ ਹੋਵੇਗਾ |