21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਏਅਰ ਇੰਡੀਆ ਦਾ ਸਰਵਰ ਦੇਸ਼ ਭਰ 'ਚ ਠੱਪ

ਅਜੀਤ ਡੈਸਕ 06-11-2025

ਨਵੀਂ ਦਿੱਲੀ, 5 ਨਵੰਬਰ (ਏਜੰਸੀ)-ਬੁੱਧਵਾਰ ਨੂੰ ਦਿੱਲੀ ਸਮੇਤ ਦੇਸ਼ ਦੇ ਕਈ ਹਵਾਈ ਅੱਡਿਆਂ 'ਤੇ ਏਅਰ ਇੰਡੀਆ ਦਾ ਸਰਵਰ ਠੱਪ ਹੋ ਗਿਆ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਰਵਰ ਡਾਊਨ ਹੋਣ ਕਰਕੇ, ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਬੋਰਡਿੰਗ ਕਰਨ ਵਾਲੇ ਯਾਤਰੀਆਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਹਵਾਈ ਅੱਡੇ 'ਤੇ ਮੌਜੂਦ ਯਾਤਰੀਆਂ ਨੇ ਦੱਸਿਆ ਕਿ ਦੁਪਹਿਰ 3 ਵਜੇ ਤੋਂ ਹੀ ਟਰਮੀਨਲ-2 'ਤੇ ਸਰਵਰ 'ਚ ਸਮੱਸਿਆ ਆ ਰਹੀ ਸੀ। ਇਸ ਕਰਕੇ ਯਾਤਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਟੀ-2 ਤੋਂ ਜਾਣ ਵਾਲੇ ਯਾਤਰੀ ਪ੍ਰੇਸ਼ਾਨ ਹੋ ਕੇ ਇੱਧਰ-ਉੱਧਰ ਘੁੰਮਦੇ ਨਜ਼ਰ ਆਏ। ਹਵਾਈ ਅੱਡੇ 'ਤੇ ਮੌਜੂਦ ਯਾਤਰੀਆਂ ਨੇ ਦੱਸਿਆ ਕਿ ਏਅਰ ਇੰਡੀਆ ਦਾ ਸਰਵਰ ਕੱਲ੍ਹ ਵੀ ਡਾਊਨ ਸੀ ਤੇ ਅੱਜ ਵੀ ਡਾਊਨ ਰਿਹਾ।
ਹੈਰਾਨੀ ਦੀ ਗੱਲ ਹੈ ਕਿ ਏਅਰਲਾਈਨ ਨੇ ਸਰਵਰ ਸਮੱਸਿਆ ਬਾਰੇ ਯਾਤਰੀਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਯਾਤਰੀਆਂ ਦਾ ਦਾਅਵਾ ਹੈ ਕਿ ਏਅਰਲਾਈਨ ਨੇ ਈਮੇਲਾਂ ਰਾਹੀਂ ਕੋਈ ਜਾਣਕਾਰੀ ਨਹੀਂ ਦਿੱਤੀ। ਹਵਾਈ ਅੱਡੇ 'ਤੇ ਕਈ ਉਡਾਣਾਂ ਦਾ ਸਮਾਂ ਅਚਾਨਕ ਬਦਲ ਦਿੱਤਾ ਗਿਆ, ਜਿਸ ਕਾਰਨ ਯਾਤਰੀਆਂ ਨੂੰ ਵਾਧੂ ਸਮਾਂ ਉਡੀਕ ਕਰਨੀ ਪਈ।

 

 

ਪਿਛਲੀ ਖ਼ਬਰ ਯੂ.ਪੀ 'ਚ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ 6 ਸ਼ਰਧਾਲੂ ਔਰਤਾਂ ਦੀ ਮੌਤ <br/> ਅਗਲੀ ਖ਼ਬਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਨਸ਼ਾ ਕਰਦੇ ਅਤੇ ਵੇਚਦੇ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।