06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

'ਆਪ' ਸਰਕਾਰ ਵਲੋਂ 3.15 ਲੱਖ ਪੈਨਸ਼ਨਰਾਂ ਲਈ 'ਪੈਨਸ਼ਨਰ ਸੇਵਾ ਪੋਰਟਲ' ਦੀ ਸ਼ੁਰੂਆਤ <br/>

ਪੰਜਾਬ ਦੇ ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ 'ਪੈਨਸ਼ਨਰ ਸੇਵਾ ਪੋਰਟਲ' ਦੀ ਸ਼ੁਰੂਆਤ ਮੌਕੇ | ਅਜੀਤ ਤਸਵੀਰ <br/> 04-11-2025

ਚੰਡੀਗੜ੍ਹ, 3 ਨਵੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਵਲੋਂ ਅੱਜ ਲੱਖਾਂ ਪੈਨਸ਼ਨਰਾਂ ਲਈ 'ਪੈਨਸ਼ਨਰ ਸੇਵਾ ਪੋਰਟਲ' ਦੀ ਸ਼ੁਰੂਆਤ ਕੀਤੀ ਗਈ | ਪੰਜਾਬ ਭਵਨ ਵਿਖੇ ਪੋਰਟਲ ਦੀ ਸ਼ੁਰੂਆਤ ਕਰਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਵਲੋਂ ਅੱਜ ਸੂਬੇ ਦੇ ਲਗਭਗ 3.15 ਲੱਖ ਪੈਨਸ਼ਨਰਾਂ ਲਈ ਪੈਨਸ਼ਨ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਤਿਆਰ ਕੀਤੇ ਗਏ 'ਪੈਨਸ਼ਨਰ ਸੇਵਾ ਪੋਰਟਲ' ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸਦਾ ਪਤਾ ਉਦੇਸ਼ ਪੈਨਸ਼ਨ ਵੰਡ ਕੇਸਾਂ ਦੀ ਪ੍ਰਕਿਰਿਆ ਦੇ ਕਾਰਜ ਪ੍ਰਵਾਹ ਨੂੰ ਸਵੈਚਾਲਿਤ ਕਰਨਾ ਅਤੇ ਪੈਨਸ਼ਨਰਾਂ ਤੇ ਪਰਿਵਾਰਕ ਪੈਨਸ਼ਨਰਾਂ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ | ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੋਰਟਲ ਸ਼ੁਰੂ ਵਿਚ ਪੈਨਸ਼ਨਰਾਂ ਨੂੰ ਛੇ ਮੁੱਖ ਸੇਵਾਵਾਂ ਪ੍ਰਦਾਨ ਕਰੇਗਾ, ਜਿਨ੍ਹਾਂ ਵਿਚ 'ਜੀਵਨ ਪ੍ਰਮਾਣ' ਮੋਬਾਈਲ ਐਪ ਰਾਹੀਂ ਡਿਜੀਟਲ ਲਾਈਫ਼ ਸਰਟੀਫਿਕੇਟ ਜਮ੍ਹਾਂ ਕਰਾਉਣਾ, ਉਤਰਾਅਧਿਕਾਰੀ ਮਾਡਿਊਲ ਰਾਹੀਂ ਪੈਨਸ਼ਨ ਨੂੰ ਪਰਿਵਾਰਕ ਪੈਨਸ਼ਨ ਵਿਚ ਤਬਦੀਲ ਕਰਨ ਲਈ ਅਰਜ਼ੀ ਦੇਣਾ, ਲੀਵ ਟਰੈਵਲ ਕਨਸੈਸ਼ਨ (ਐੱਲ. ਟੀ. ਸੀ.) ਲੈਣ ਲਈ ਅਰਜ਼ੀ ਦੇਣਾ, ਸ਼ਿਕਾਇਤ ਨਿਵਾਰਣ ਮਾਡਿਊਲ ਰਾਹੀਂ ਪੈਨਸ਼ਨ ਸਬੰਧੀ ਸ਼ਿਕਾਇਤਾਂ ਦਰਜ ਕਰਨਾ, ਅਤੇ ਪੋ੍ਰਫਾਈਲ ਅਪਡੇਸ਼ਨ ਮਾਡਿਊਲ ਰਾਹੀਂ ਪੈਨਸ਼ਨਰ ਦੇ ਨਿੱਜੀ ਵੇਰਵਿਆਂ ਵਿਚ ਅਪਡੇਸ਼ਨ/ਬਦਲਾਅ ਕਰਨਾ ਸ਼ਾਮਲ ਹੈ | 'ਜੀਵਨ ਪ੍ਰਮਾਣ' ਮੋਬਾਈਲ ਐਪ ਐਂਡਰਾਇਡ 'ਤੇ ਉਪਲਬਧ ਹੈ |

ਪਿਛਲੀ ਖ਼ਬਰ ਜੀਵਨ ਪ੍ਰਮਾਣ-ਪੱਤਰ (ਲਾਈਫ਼ ਸਰਟੀਫਿਕੇਟ) ਬਾਰੇ ਸਰਕਾਰ ਦੇ ਤਾਜ਼ਾ ਹੁਕਮਾਂ ਨਾਲ ਭੰਬਲਭੂਸੇ ਦਾ ਮਾਹੌਲ <br/> ਅਗਲੀ ਖ਼ਬਰ ਭਾਈ ਢੱਡਰੀਆਂ ਵਾਲਿਆਂ ਵਲੋਂ ਬੰਨੀ ਕੰਗ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।