21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪੱਛਮੀ ਬੰਗਾਲ ਦੀ ਵੋਟਰ ਸੂਚੀ ਅੱਪਡੇਟ 3.5 ਕਰੋੜ ਵੋਟਰਾਂ ਦੇ ਨਾਂਅ 2002 ਦੇ ਰਿਕਾਰਡਾਂ 'ਚ ਮਿਲੇ <br/>

ਅਜੀਤ ਡੈਸਕ 18-10-2025
ਕੋਲਕਾਤਾ, 17 ਅਕਤੂਬਰ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਐਸ.ਆਈ.ਆਰ. ਦਾ ਮੁੱਢਲਾ ਕੰਮ ਤਕਰੀਬਨ ਪੂਰਾ ਹੋ ਗਿਆ ਹੈ ਤੇ 2002 ਦੀ ਵੋਟਰ ਲਿਸਟ ਨਾਲ ਮੌਜੂਦਾ ਵੋਟਰ ਲਿਸਟ ਦੇ ਸਿਰਫ਼ 3 ਕਰੋੜ 48 ਲੱਖ ਲੋਕਾਂ ਦੇ ਨਾਂਅ ਇਕੋ ਜਿਹੇ ਮਿਲੇ ਹਨ | ਇਸ ਤਰ੍ਹਾਂ 23 ਸਾਲ ਪਹਿਲਾਂ ਦੀ ਵੋਟਰ ਲਿਸਟ ਚੋਂ ਇਕ ਕਰੋੜ 6 ਲੱਖ ਤੋਂ ਵੱਧ ਨਾਂਅ ਚੋਣ ਕਮਿਸ਼ਨ ਦੇ ਪੋਰਟਲ 'ਚ ਸ਼ਾਮਿਲ ਨਹੀਂ ਕੀਤੇ ਗਏ | ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪ੍ਰਕਿਰਿਆ ਦਾ ਉਦੇਸ਼ ਵੋਟਰ ਸੂਚੀ ਨੂੰ ਸੁਚਾਰੂ ਬਣਾਉਣਾ ਤੇ ਨਕਲ ਨੂੰ ਖ਼ਤਮ ਕਰਨਾ ਹੈ | ਜਿਨ੍ਹਾਂ ਵੋਟਰਾਂ ਦੇ ਵੇਰਵੇ ਪਹਿਲਾਂ ਹੀ ਪੁਰਾਣੇ ਰਿਕਾਰਡਾਂ ਨਾਲ ਮੇਲ ਖਾਂਦੇ ਹਨ, ਉਨ੍ਹਾਂ ਨੂੰ ਹੁਣ ਕਿਸੇ ਨਵੇਂ ਦਸਤਾਵੇਜ਼ ਜਾਂ ਮੁੜ ਤਸਦੀਕ ਦੀ ਲੋੜ ਨਹੀਂ ਪਵੇਗੀ | ਉਨ੍ਹਾਂ ਕਿਹਾ ਕਿ ਲਗਭਗ ਸਾਰੇ ਜ਼ਿਲਿ੍ਹਆਂ 'ਚ ਡਾਟਾ ਮੇਲਣ ਦੀ ਪ੍ਰਕਿਰਿਆ ਆਪਣੇ ਅੰਤਿਮ ਪੜਾਅ 'ਚ ਹੈ | ਸਿਰਫ਼ ਦਾਰਜੀਲਿੰਗ ਅਤੇ ਜਲਪਾਈਗੁੜੀ 'ਚ ਹਾਲ ਹੀ 'ਚ ਆਈਆਂ ਕੁਦਰਤੀ ਆਫ਼ਤਾਂ ਕਾਰਨ ਥੋੜ੍ਹੀ ਦੇਰੀ ਹੋਈ ਹੈ | ਬਾਕੀ ਜ਼ਿਲਿ੍ਹਆਂ 'ਚ ਇਹ ਪ੍ਰਕਿਰਿਆ ਲਗਭਗ ਪੂਰੀ ਹੋ ਗਈ ਹੈ | ਉਨ੍ਹਾਂ ਕਿਹਾ ਕਿ ਇਹ ਪੂਰੀ ਪ੍ਰਕਿਰਿਆ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਨੂੰ ਵਧੇਰੇ ਪਾਰਦਰਸ਼ੀ ਤੇ ਗਲਤੀ-ਮੁਕਤ ਬਣਾਉਣ ਲਈ ਕੀਤੀ ਜਾ ਰਹੀ ਹੈ | ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੰਦੇਸ਼ਾ ਜ਼ਾਹਿਰ ਕੀਤਾ ਹੈ ਕਿ ਇਕ ਕਰੋੜ 50 ਹਜ਼ਾਰ ਲੋਕਾਂ ਦੇ ਨਾਮ ਕੱਟੇ ਜਾਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਭਵਾਨੀਪੁਰ ਵਿਧਾਨਸਭਾ ਹਲਕੇ 'ਚ ਵੋਟਰਾਂ ਦੇ ਨਾਮ ਕੱਟਣ ਦੇ ਨਾਲ ਹੀ ਵੱਡੀ ਗਿਣਤੀ 'ਚ ਬਾਹਰੀ ਲੋਕਾਂ ਨੂੰ ਵੋਟਰ ਲਿਸਟ 'ਚ ਸ਼ਾਮਿਲ ਕੀਤਾ ਜਾ ਰਿਹਾ ਹੈ | ਭਾਜਪਾ ਆਗੂ ਸੁਭੇਂਦੁ ਅਧਿਕਾਰੀ ਦਾ ਕਹਿਣਾ ਹੈ ਕਿ ਮੈਪਿੰਗ ਤੋਂ ਭੁਆ-ਭਤੀਜੇ (ਮਮਤਾ-ਅਭੀਸ਼ੇਕ) ਦਾ ਸਫ਼ਾਇਆ ਹੋ ਗਿਆ ਹੈ | ਉਹ ਡਰ ਰਹੇ ਹਨ, ਇਸ ਲਈ ਐਸ.ਆਈ.ਆਰ. ਦਾ ਵਿਰੋਧ ਕਰ ਰਹੇ ਹਨ | ਐਪਰ ਸਾਡੀ ਵੀ ਮੰਗ ਹੈ ਕਿ ਐਸ.ਆਈ.ਆਰ. ਨਹੀਂ ਹੋਵੇਗਾ ਤਾਂ ਬੰਗਾਲ 'ਚ ਮਤਦਾਨ ਵੀ ਨਹੀਂ ਹੋਵੇਗਾ |

ਪਿਛਲੀ ਖ਼ਬਰ ਝੋਨੇ ਦੀ ਫ਼ਸਲ ਦੇ ਘੱਟ ਝਾੜ ਨੇ ਪੰਜਾਬ ਦਾ ਅੰਨਦਾਤਾ ਝੰਜੋੜਿਆ ਆਰਥਿਕ ਲੱਕ ਟੁੱਟਣ ਨਾਲ ਕਿਸਾਨਾਂ ਦੀ ਦੀਵਾਲੀ ਪਈ ਫਿੱਕੀ ਅਗਲੀ ਖ਼ਬਰ ਬਿਹਾਰ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ-ਅਮਿਤ ਸ਼ਾਹ ਸ਼ਹਾਬੁਦੀਨ ਦੇ ਪੁੱਤਰ ਨੂੰ ਚੋਣ ਮੈਦਾਨ 'ਚ ਉਤਾਰਨ ਲਈ ਆਰ.ਜੇ.ਡੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।