21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਬਿਹਾਰ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ-ਅਮਿਤ ਸ਼ਾਹ ਸ਼ਹਾਬੁਦੀਨ ਦੇ ਪੁੱਤਰ ਨੂੰ ਚੋਣ ਮੈਦਾਨ 'ਚ ਉਤਾਰਨ ਲਈ ਆਰ.ਜੇ.ਡੀ. ਦੀ ਆਲੋਚਨਾ <br/>

ਅਜੀਤ ਡੈਸਕ 18-10-2025
ਸਾਰਨ (ਬਿਹਾਰ), 17 ਅਕਤੂਬਰ (ਪੀ. ਟੀ. ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਗੈਂਗਸਟਰ ਤੋਂ ਸਿਆਸਤਦਾਨ ਬਣੇ ਮਰਹੂਮ ਨੇਤਾ ਮੁਹੰਮਦ ਸ਼ਹਾਬੁਦੀਨ ਦੇ ਪੁੱਤਰ ਓਸਾਮਾ ਸ਼ਹਾਬ ਨੂੰ ਟਿਕਟ ਦੇਣ ਲਈ ਵਿਰੋਧੀ ਦਲ ਆਰ.ਜੇ.ਡੀ. 'ਤੇ ਨਿਸ਼ਾਨਾ ਸਾਧਿਆ ਅਤੇ ਪੁੱਛਿਆ ਕਿ ਜੇਕਰ ਉਹ ਅਜਿਹੇ ਉਮੀਦਵਾਰਾਂ ਨੂੰ ਖੜ੍ਹਾ ਕਰਦੇ ਹਨ ਤਾਂ ਬਿਹਾਰ ਦੇ ਲੋਕਾਂ ਦੀ ਸੁਰੱਖਿਆ ਕਿਵੇਂ ਯਕੀਨੀ ਹੋਵੇਗੀ | ਸਾਰਨ ਜ਼ਿਲ੍ਹੇ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਐਨ.ਡੀ.ਏ. 20 ਸਾਲਾਂ ਵਿਚ ਸਭ ਤੋਂ ਵੱਡੇ ਬਹੁਮਤ ਨਾਲ ਰਾਜ 'ਚ ਸੱਤਾ ਵਿਚ ਵਾਪਸ ਆਵੇਗਾ | ਉਨ੍ਹਾਂ ਰੈਲੀ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਹੁਣੇ ਆਉਣ ਵਾਲੀਆਂ ਚੋਣਾਂ ਲਈ ਆਰ.ਜੇ.ਡੀ. ਉਮੀਦਵਾਰਾਂ ਦੀ ਸੂਚੀ ਦੇਖੀ ਹੈ¢ ਸ਼ਹਾਬੁਦੀਨ ਦੇ ਪੁੱਤਰ ਦਾ ਨਾਮ ਸੂਚੀ ਵਿਚ ਹੈ | ਤੁਸੀਂ ਮੈਨੂੰ ਦੱਸੋ, ਜੇਕਰ ਆਰ.ਜੇ.ਡੀ. ਸ਼ਹਾਬੁਦੀਨ ਦੇ ਪੁੱਤਰ ਨੂੰ ਟਿਕਟ ਦਿੰਦੀ ਹੈ, ਤਾਂ ਬਿਹਾਰ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ? ਤੁਹਾਨੂੰ ਲੋਕਾਂ ਨੂੰ ਆਰ.ਜੇ.ਡੀ. ਵਰਗੀਆਂ ਪਾਰਟੀਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ |

ਪਿਛਲੀ ਖ਼ਬਰ ਪੱਛਮੀ ਬੰਗਾਲ ਦੀ ਵੋਟਰ ਸੂਚੀ ਅੱਪਡੇਟ 3.5 ਕਰੋੜ ਵੋਟਰਾਂ ਦੇ ਨਾਂਅ 2002 ਦੇ ਰਿਕਾਰਡਾਂ 'ਚ ਮਿਲੇ <br/> ਅਗਲੀ ਖ਼ਬਰ 'ਡਿਜੀਟਲ ਗਿ੍ਫ਼ਤਾਰੀ' ਦੀਆਂ ਵਧਦੀਆਂ ਘਟਨਾਵਾਂ 'ਤੇ ਸੁਪਰੀਮ ਕੋਰਟ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਭੇਜਿਆ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।