ਆਦਮਪੁਰ, 21 ਜੁਲਾਈ (ਰਮਨ ਦਵੇਸਰ)-ਆਦਮਪੁਰ ਦੇ ਨਿੱਜੀ ਸਕੂਲ ਵਿਚ ਪੰਜ ਸਾਲ ਦੀ ਬੱਚੀ ਦੇ ਸਕੂਲ ਦੀ ਬੱਸ ਹੇਠਾਂ ਆਉਣ ਨਾਲ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਯੂ.ਕੇ.ਜੀ. ਦੀ ਵਿਦਿਆਰਥਣ ਕੀਰਤ ਕੌਰ ਪੁੱਤਰੀ ਇੰਦਰਜੀਤ ਸਾਬੀ ਵਾਸੀ ਉਦੇਸੀਆਂ ਜਦ ਸਵੇਰੇ ਸਕੂਲ ਬੱਸ ਵਿਚ ਸਕੂਲ ਪਹੁੰਚੀ ਅਤੇ ਆਪਣੀ ਜਮਾਤ ਵੱਲ ਜਾਣ ਲਗੀ ਤਾਂ ਬੱਸ ਚਾਲਕ ਦੀ ਅਣਗਹਿਲੀ ਕਰਕੇ ਉਸ ਨੇ ਬੱਸ ਨੂੰ ਚਲਾ ਦਿੱਤਾ ਜਿਸ ਕਾਰਨ ਬੱਸ ਦੇ ਅਗਲੇ ਟਾਈਰ ਹੇਠਾਂ ਆਉਣ ਨਾਲ ਬੱਚੀ ਕੀਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ, ਜਿਸਨੂੰ ਤੁਰਤ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ | ਬੱਚੀ ਦੀ ਮੌਤ ਦਾ ਪਤਾ ਲੱਗਣ 'ਤੇ ਪਰਿਵਾਰਕ ਮੈਂਬਰ ਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਸਕੂਲ ਪਹੁੰਚੇ ਪਰ ਥਾਣਾ ਮੁਖੀ ਰਵਿੰਦਰ ਸਿੰਘ ਨੇ ਲੋਕਾਂ ਨੂੰ ਸਮਝਾਉਣ 'ਤੇ ਲੋਕ ਸਕੂਲ ਤੋਂ ਸ਼ਾਂਤ ਹੋ ਕੇ ਚਲੇ ਗਏ ਪਰ ਰੋਹ 'ਚ ਆਏ ਪਿੰਡ ਵਾਸੀਆਂ ਨੇ ਦੁਪਹਿਰ 12 ਵਜੇ ਜਲੰਧਰ ਹੁਸ਼ਿਆਰਪੁਰ ਮੁੱਖ ਮਾਰਗ ਜਾਮ ਕਰ ਦਿੱਤਾ | ਜਿਸ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਮੌਕੇ 'ਤੇ ਪਹੰੁਚ ਕੇ ਖੁਲਵਾਇਆ | ਆਦਮਪੁਰ ਪੁਲਿਸ ਨੇ ਕੀਰਤ ਕੌਰ ਦੇ ਪਿਤਾ ਇੰਦਰਜੀਤ ਸਾਬੀ ਦੇ ਬਿਆਨਾਂ 'ਤੇ ਬੱਸ ਚਾਲਕ ਜਗਜੀਵਨ ਸਿੰਘ ਤੇ ਸਕੂਲ ਕਮੇਟੀ ਦੇ ਮੈਂਬਰਾਂ 'ਤੇ ਪਰਚਾ ਦਰਜ਼ ਕਰ ਦਿੱਤਾ ਹੈ | ਕੀਰਤ ਕੋਰ ਆਪਣੇ ਤਿੰਨ ਭੈਣ ਭਰਾਂ ਵਿਚ ਸਭ ਤੋਂ ਵੱਡੀ ਸੀ |
ਸਕੂਲ ਬੱਸ ਹੇਠਾਂ ਆਉਣ ਨਾਲ 5 ਸਾਲਾਂ ਬੱਚੀ ਦੀ ਮੌਤ <br/>
ਅਜੀਤ ਡੈਸਕ
22-07-2025