22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਭਾਰਤੀ ਕਿਸਾਨ ਵਿਸ਼ਵ ਭਰ ਦੀ 27 ਫ਼ੀਸਦੀ ਆਬਾਦੀ ਦਾ ਢਿੱਡ ਭਰਨ 'ਚ ਮੋਹਰੀ <br/>

ਅਜੀਤ ਡੈਸਕ 22-07-2025
ਵੀਰਪਾਲ ਸਿੰਘ
ਬਠਿੰਡਾ, 21 ਜੁਲਾਈ-ਭਾਰਤ ਸਰਕਾਰ ਵਲੋਂ ਕਮਾਏ ਜਾ ਰਹੀ ਵਿਦੇਸ਼ੀ ਮੁਦਰਾ ਵਿਚੋਂ ਸਭ ਤੋਂ ਵੱਡੀ ਕਮਾਈ ਬਾਸਮਤੀ ਨੂੰ ਵਿਸ਼ਵ ਮਾਰਕੀਟ ਵਿਚ ਵੇਚਕੇ ਕਮਾਇਆ ਜਾ ਰਿਹਾ ਹੈ | ਭਾਰਤ ਖੇਤੀ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ 2024 ਤੇ 2025 ਵਿਚ ਦੇਸ਼ ਭਰ ਵਿਚ 510 ਲੱਖ ਹੈਕਟੇਅਰ ਵਿਚ ਝੋਨੇ ਦੀ ਖੇਤੀ ਕੀਤੇ ਜਾਣ ਦਾ ਅਨੁਮਾਨ ਹੈ | ਇਕੱਲੇ ਪੰਜਾਬ ਇਸ ਚਾਲੂ ਵਰ੍ਹੇ ਦੌਰਾਨ ਝੋਨੇ ਦੀ ਖੇਤੀ ਹੋ ਰਹੀ ਹੈ, ਜਿਸ ਵਿਚੋਂ 450 ਲੱਖ ਹੈਕਟੇਅਰ ਵਿਚ ਬਾਸਪਤੀ ਦੀ ਲੁਆਈ ਕੀਤੀ ਗਈ ਹੈ | ਭਾਰਤ ਸਰਕਾਰ ਵਲੋਂ ਵਿਸ਼ਵ ਮਾਰਕੀਟ ਵਿਚ 38 ਲੱਖ ਮੀਟਿ੍ਕ ਟਨ ਬਾਸਮਤੀ ਇਕੱਲੇ ਪੰਜਾਬ ਵਿਚੋਂ ਖਰੀਦ ਕਰਕੇ ਭੇਜੇ ਜਾਣ ਦੀ ਖ਼ਬਰ ਹੈ | ਤਾਜ਼ਾ ਰਿਪੋਰਟ ਮੁਤਾਬਕ ਭਾਰਤ ਸਰਕਾਰ ਵਲੋਂ ਵਿਸ਼ਵ ਮਾਰਕੀਟ ਵਿਚ ਵੱਖ-ਵੱਖ ਵਸਤੂਆਂ ਦੇ ਨਾਲ ਬਾਸਮਤੀ ਵੇਚਕੇ ਕਮਾਏ ਜਾ ਰਹੇ ਸਰਮਾਏ ਵਿਚੋਂ 70 ਫੀਸਦੀ ਵਿਦੇਸ਼ੀ ਮੁਦਰਾ ਇਕੱਲੀ ਬਾਸਮਤੀ ਦਾ ਵਿਦੇਸ਼ੀ ਵਪਾਰ ਰਾਹੀਂ ਕਮਾਏ ਜਾ ਰਹੇ ਭਾਰਤ ਸਰਕਾਰ 12.50 ਬਿਲੀਅਨ ਯੂ.ਐਸ. ਡਾਲਰ ਇਕੱਲੇ ਬਾਸਮਤੀ ਵੇਚਕੇ ਪ੍ਰਾਪਤ ਕੀਤਾ ਜਾ ਰਿਹਾ ਹੈ | ਪੰਜਾਬ ਦੇ ਕਿਸਾਨਾਂ ਚਾਲੂ ਵਰ੍ਹੇ 450 ਲੱਖ ਹੈਕਟੇਅਰ ਵਿਚ ਬਾਸਮਤੀ ਦੀ ਖੇਤੀ ਕੀਤੀ ਜਾ ਰਹੀ ਹੈ | ਭਾਰਤ ਸਰਕਾਰ ਦੀਆਂ ਖਰੀਦ ਏਜੰਸੀਆਂ ਵਲੋਂ 38 ਲੱਖ ਟਨ ਬਾਸਮਤੀ ਇਕੱਲੇ ਪੰਜਾਬ 'ਚੋਂ ਖਰੀਦ ਕੇ ਵਿਦੇਸ਼ੀ ਮਾਰਕੀਟ ਵਿਚ ਵੇਚੀ ਜਾ ਰਹੀ ਹੈ | ਇਨ੍ਹਾਂ ਸਾਰੀਆਂ ਰਿਪੋਰਟਾਂ ਤੋਂ ਇਹ ਸਪੱਸ਼ਟ ਹੋਇਆ ਕਿ ਭਾਰਤ ਸਰਕਾਰ ਦੀ ਸਮੂਹ ਇੰਡਸਟਰੀ ਵਲੋਂ ਵਿਦੇਸ਼ਾਂ ਵਿਚ ਆਪਣਾ ਸਾਮਾਨ ਐਕਸਪੋਰਟ ਕਰਕੇ ਜੋ ਵਿਦੇਸ਼ੀ ਸਰਮਾਇਆ ਕਮਾਇਆ ਜਾ ਰਿਹਾ ਹੈ ਉਹ ਸਿਰਫ਼ ਭਾਰਤੀ ਖੇਤੀ ਉਤਪਾਦ ਵਿਚੋਂ ਇਕੱਲੀ ਬਾਸਮਤੀ ਦੇ ਮੁਕਾਬਲੇ ਸਿਰਫ਼ 30 ਫੀਸਦੀ ਹੈ | ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਦੇ ਵਾਧੇ ਵਿਚ ਦੇਸ਼ ਦੇ ਕਿਸਾਨਾਂ ਵੱਲੋਂ ਹਿੱਸੇਦਾਰੀ ਪਾਈ ਜਾ ਰਹੀ ਹੈ | ਇਹ ਅੰਕੜੇ ਕੇਂਦਰੀ ਸਰਕਾਰ ਕੋਲ ਦਰਜ ਕਰਵਾਉਣ ਵਿਚ ਕੁਤਾਹੀ ਹੋਣ ਕਾਰਨ ਕੇਂਦਰ ਸਰਕਾਰ ਵਲੋਂ ਕਿਸਾਨਾਂ ਦਾ ਦੇਸ਼ ਦੀ ਅਰਥਵਿਵਸਥਾ ਵਿਚ ਪਾਇਆ ਜਾ ਰਿਹਾ ਯੋਗਦਾਨ ਅੱਖੋਂ-ਪਰੋਖੇ ਹੋ ਰਿਹਾ ਹੈ | ਇਸ ਕਰਕੇ ਕੇਂਦਰ ਸਰਕਾਰ ਵਲੋਂ ਅੰਨਦਾਤਾ ਦੀ ਮੰਗਾਂ ਨੂੰ ਅਣਸੁਣਿਆ ਕੀਤਾ ਜਾ ਰਿਹਾ ਹੈ | ਕਿਸਾਨਾਂ ਦੇ ਹਿੱਤਾਂ ਤੇ ਖੇਤੀ ਸੈਕਟਰ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ, ਏਜੰਸੀਆਂ ਤੇ ਸਮੂਹ ਸੰਗਠਨਾਂ ਵਲੋਂ ਕਿਸਾਨਾਂ ਦੇ ਯੋਗਦਾਨ ਨੂੰ ਗੰਭੀਰਤਾ ਨਾਲ ਲੈ ਕੇਂਦਰ ਸਰਕਾਰ ਦੇ ਕੰਨਾਂ ਵਿਚ ਇਹ ਗੱਲ ਜ਼ੋਰ-ਸ਼ੋਰ ਨਾਲ ਪਾ ਕੇ ਸੂਬੇ ਦੀ ਕਿਸਾਨੀ ਸਹੀ ਚਿਹਰਾ ਸਾਹਮਣੇ ਲਿਆਉਣ ਨਾਲ ਸੂਬੇ ਦੇ ਖੇਤੀ ਸੈਕਟਰ ਨੂੰ ਵੱਡਾ ਹੁਲਾਰਾ ਮਿਲਣ ਦੇ ਆਸਾਰ ਪੈਦਾ ਹੋ ਸਕਦੇ ਹਨ | ਇਹ ਗੱਲ ਵੀ ਦੱਸਣਯੋਗ ਹੈ ਕਿ ਪੂਰੀ ਦੁਨੀਆਂ ਵਿਚ ਖੇਤੀ ਉਤਪਾਦ ਦੀ ਪੈਦਾਵਾਰ ਵਿਚ ਇਕੱਲੇ ਭਾਰਤੀ ਕਿਸਾਨਾਂ ਦੀ 27 ਫੀਸਦੀ ਹਿੱਸੇਦਾਰੀ ਹੈ | ਇਸ 'ਤੇ ਇਹ ਗੱਲ ਸਪੱਸ਼ਟ ਹੈ ਕਿ ਆਪਣੇ ਹੱਕਾਂ ਲਈ ਸੜਕਾਂ 'ਤੇ ਰੁਲਣ ਵਾਲਾ ਕਿਸਾਨ ਦੁਨੀਆਂ ਦੇ 27 ਫੀਸਦੀ ਲੋਕਾਂ ਦਾ ਢਿੱਡ ਭਰਨ ਵਿਚ ਆਪਣਾ ਹਿੱਸਾ ਪਾ ਰਿਹਾ |

ਪਿਛਲੀ ਖ਼ਬਰ ਕੀ ਸਚਮੁੱਚ ਉਦਯੋਗਿਕ ਨਗਰੀ 'ਚ ਵਧ ਰਹੇ ਪ੍ਰਦੂਸ਼ਣ ਲਈ ਉਦਯੋਗ ਜ਼ਿੰਮੇਵਾਰ ਹਨ? <br/> ਅਗਲੀ ਖ਼ਬਰ ਲੁਧਿਆਣਾ ਵਿਖੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।