ਨਵੀਂ ਦਿੱਲੀ, 20 ਜੁਲਾਈ (ਏਜੰਸੀ)-ਕਾਂਗਰਸ ਨੇ ਦਾਅਵਾ ਕੀਤਾ ਕਿ ਪਾਰਟੀ ਮÏਨਸੂਨ ਇਜਲਾਸ 'ਚ ਜੰਮੂ ਕਸ਼ਮੀਰ 'ਚ ਪੁੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕਰੇਗਾ | ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ ਕਿ ਕੀ ਪ੍ਰਧਾਨ ਮੰਤਰੀ ਮੋਦੀ ਨੇ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣ ਬਾਰੇ ਸੰਸਦ 'ਚ ਝੂਠ ਬੋਲਿਆ? ਜੇ ਨਹੀਂ, ਤਾਂ ਜੰਮੂ ਕਸ਼ਮੀਰ ਪੁਲਿਸ ਨੇ ਕਾਂਗਰਸ ਸੂਬਾ ਪ੍ਰਧਾਨ ਤਾਰਿਕ ਹਮੀਦ ਕਰਾ ਅਤੇ ਹੋਰ ਕਾਂਗਰਸੀ ਨੇਤਾਵਾਂ ਨੂੰ ਕਿਉਂ ਗਿ੍ਫ਼ਤਾਰ ਕੀਤਾ ਹੈ? ਉਨ੍ਹਾਂ ਲਿਖਿਆ ਕਿ ਉਨ੍ਹਾਂ ਕੱਲ੍ਹ ਸ੍ਰੀਨਗਰ 'ਚ ਪ੍ਰਦੇਸ਼ ਕਾਂਗਰਸ ਦਫ਼ਤਰ ਨੂੰ ਸੀਲ ਕਿਉਂ ਕਰ ਦਿੱਤਾ ਅਤੇ ਸਾਡੇ ਪਾਰਟੀ ਵਰਕਰਾਂ ਨੂੰ ਰਾਜ ਦੇ ਦਰਜੇ ਲਈ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਤੋਂ ਕਿਉਂ ਰੋਕਿਆ? ਵੇਣੂਗੋਪਾਲ ਨੇ ਆਪਣੀ ਪੋਸਟ 'ਚ ਕਿਹਾ ਕਿ ਆਗਾਮੀ ਸੰਸਦ ਇਜਲਾਸ ਦÏਰਾਨ 'ਇੰਡੀਆ' ਗੱਠਜੋੜ ਮੰਗ ਕਰੇਗਾ ਕਿ ਜੰਮੂ ਕਸ਼ਮੀਰ 'ਚ ਤੁਰੰਤ ਪੂਰਨ ਰਾਜ ਦਾ ਦਰਜਾ ਬਹਾਲ ਕੀਤਾ ਜਾਵੇ | ਇਹ ਮਜ਼ਾਕ ਹੁਣ ਹੋਰ ਨਹੀਂ ਚੱਲ ਸਕਦਾ |